ਪਟਿਆਲਾ: ਇੱਥੇ ਦੇਵੀਗੜ੍ਹ ਰੋਡ ਸਥਿਤ ‘ਢਿੱੱਲੋਂ ਫਨ ਵਰਲਡ’ ਦੇ ਬੈਨਰ ਹੇਠ ਸਥਿਤ ਮਨੋਰੰਜਨ ਪਾਰਕ ਵਿੱਚ ਆਏ ਸਕੂਲੀ ਬੱਚਿਆਂ ਨੂੰ ਢਿੱਲੋਂ ਫਨ ਵਰਲਡ ਦੇ ਮਾਲਕ ਅਤੇ ‘ਆਪ’ ਦੇ ਸੂਬਾਈ ਬੁਲਾਰੇ ਬਲਜਿੰਦਰ ਸਿੰਘ ਢਿੱਲੋਂ ਨੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਤ ਕੀਤਾ। ਬਲਜਿੰਦਰ ਸਿੰਘ ਢਿੱੱਲੋਂ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਕਈ ਸਾਲਾਂ ਤੋਂ ਰੁਕਿਆ ਸੱਤਵਾਂ ਪੇ ਕਮਿਸ਼ਨ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਢਿੱਲੋਂ, ਮਦਨ ਮੋਹਨ ਜੁਲਕਾਂ, ਕੇਵਲ ਕ੍ਰਿਸ਼ਨ ਅਤੇ ਮੀਡੀਆ ਸਲਾਹਕਾਰ ਰਾਜਿੰਦਰ ਸਿੰਘ ਕੋਹਲੀ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ