ਘਨੌਰ: ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਕਰਵਾਏ ਜਾ ਰਹੇ ਗ੍ਰਾਮ ਸਭਾਵਾਂ ਦੇ ਇਜਲਾਸ ਸਬੰਧੀ ਘਨੌਰ ਵਿੱਚ ਸੀਟੂ ਵਰਕਰਾਂ ਦੀ ਇੱਕ ਮੀਟਿੰਗ ਹਰਦੀਪ ਸਿੰਘ, ਦੇਵੀ ਚੰਦ ਅਤੇ ਗੁਰਧਿਆਨ ਸਿੰਘ ਸਾਂਝੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ’ਤੇ ਪੁੱਜੇ ਸੀਟੂ ਦੇ ਸੂਬਾਈ ਆਗੂ ਗੁਰਨਾਮ ਸਿੰਘ ਘਨੌਰ ਤੇ ਨੈਬ ਸਿੰਘ ਲੋਚਮਾਂ ਨੇ ਮਨਰੇਗਾ ਮਜਦੂਰਾਂ ਨੂੰ ਪਿੰਡਾਂ ਵਿੱਚ ਕਰਵਾਈ ਜਾ ਰਹੀਆਂ ਗ੍ਰਾਮ ਸਭਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਨਿਰਮਲ ਸਿੰਘ, ਲਖਵਿੰਦਰ ਕੌਰ, ਮਮਤਾ, ਸੀਮਾ ਰਾਣੀ, ਕੁਲਵਿੰਦਰ ਕੌਰ ਮੌਜੂਦ ਸਨ। -ਪੱਤਰ ਪ੍ਰੇਰਕ