ਪੱਤਰ ਪ੍ਰੇਰਕ
ਪਟਿਆਲਾ, 24 ਅਪਰੈਲ
ਪਟਿਆਲਾ ਦਿਹਾਤੀ ’ਚ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਅਤੇ ਜਸਦੀਪ ਸਿੰਘ ਨਿੱਕੂ ਜੁਆਇੰਟ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਅਤੇ ਅਸ਼ੋਕ ਸਿਰਸਵਾਲ ਸਾਬਕਾ ਐੱਸਸੀ ਵਿੰਗ ਪਟਿਆਲਾ ਦੀ ਮਿਹਨਤ ਸਦਕਾ ਅਮਰਜੀਤ ਸਿੰਘ, ਬਾਬੂ ਰਾਮ, ਦਿਨੇਸ਼ ਕੁਮਾਰ, ਇਸਾਨ, ਬਖ਼ਸ਼ੀਸ਼ ਸਿੰਘ, ਸਤਿੰਦਰ ਕੁਮਾਰ, ਸੁਪਿੰਦਰ ਸਿੰਘ ਟਿਵਾਣਾ, ਮਨੋਜ, ਨਵਰੋਜ ਸਿੰਘ, ਗੁਰਪ੍ਰੀਤ ਸਿੰਘ, ਕਿਰਤਜੋਤ, ਗੁਰਪ੍ਰੀਤ ਰਾਏ ਤੋਂ ਇਲਾਵਾ ਤਕਰੀਬਨ 30 ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਵਿੱਚ ਰਵਾਇਤੀ ਪਾਰਟੀਆਂ ਦਾ ਪ੍ਰਚਾਰ ਕਰਨ ਵਾਲੇ ਨੌਜਵਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਅਸੀਂ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਵਾਂਗੇ। ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋ ਤੰਗ ਹੋ ਕੇ ਅਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਪਹੁੰਚੇ ਗੁਰਮੁਖ ਸਿੰਘ ਸੀਨੀਅਰ ਆਗੂ, ਅੰਗਰੇਜ਼ ਸਿੰਘ ਰਾਮਗੜ੍ਹ, ਹਰਜੀਤ ਸਿੰਘ ਜ਼ਿਲ੍ਹਾ ਸਕੱਤਰ ਐਂਪਲਾਈਜ਼ ਵਿੰਗ, ਖੁਸ਼ਵੰਤ ਸ਼ਰਮਾ ਮੀਤ ਪ੍ਰਧਾਨ ਯੂਥ ਵਿੰਗ ਪਟਿਆਲਾ, ਜਸਵਿੰਦਰ ਸਿੰਘ ਰੰਗ ਆਦਿ ਵੀ ਸ਼ਾਮਲ ਸਨ।