ਪੱਤਰ ਪ੍ਰੇਰਕ
ਪਾਤੜਾਂ, 29 ਅਕਤੂਬਰ
ਪੁਲੀਸ ਨੇ ਵੱਖ ਵੱਖ ਥਾਵਾਂ ’ਤੇ ਛਾਪੇ ਮਾਰ ਕੇ 250 ਲੀਟਰ ਲਾਹਣ ਬਰਾਮਦ ਕਰਕੇ ਵੱਖ ਵੱਖ ਵਿਅਕਤੀਆਂ ਉਤੇ ਕੇਸ ਦਰਜ ਕੀਤੇ ਹਨ। ਥਾਣਾ ਮੁਖੀ ਪਾਤੜਾਂ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਕਾਲਾ ਸਿੰਘ ਵਾਸੀ ਹਰਿਆਉ ਖੁਰਦ ਦੇ ਘਰੋਂ 50 ਲੀਟਰ ਲਾਹਣ, ਹਰਜੀਤ ਸਿੰਘ ਵਾਸੀ ਖਾਸਪੁਰ ਦੇ ਘਰੋਂ 150 ਲੀਟਰ ਲਾਹਣ ਤੇ ਜੋਗਿੰਦਰ ਸਿੰਘ ਵਾਸੀ ਹਰਿਆਉ ਖੁਰਦ ਦੇ ਘਰੋਂ 50 ਲੀਟਰ ਲਾਹਣ ਬਰਾਮਦ ਕੀਤੀ ਹੈ।
ਸਮਾਣਾ (ਪੱਤਰ ਪੇ੍ਰਕ): ਸਦਰ ਪੁਲੀਸ ਨੇ 12 ਬੋਤਲਾਂ ਸ਼ਰਾਬ ਅਤੇ 140 ਲੀਟਰ ਲਾਹਣ ਬਰਾਮਦ ਕਰਕੇ ਦੋ ਔਰਤਾਂ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦੋਂ ਕਿ ਦੋਵੇਂ ਔਰਤਾਂ ਫਰਾਰ ਹੋ ਗਈਆਂ। ਮੁਲਜ਼ਮ ਔਰਤ ਦੀ ਪਛਾਣ ਰਾਣੀ ਕੌਰ ਪਤਨੀ ਹਰਬੰਸ ਸਿੰਘ ਨਿਵਾਸੀ ਪਿੰਡ ਬਿਜਲਪੁਰ ਵਜੋਂ ਹੋਈ। ਇਸੇ ਤਰ੍ਹਾਂ ਦਲਜੀਤ ਕੌਰ ਪਤਨੀ ਇੰਦਰ ਸਿੰਘ ਨਿਵਾਸੀ ਪਿੰਡ ਤਲਵੰਡੀ ਮਲਕ ਦੇ ਘਰੋਂ ਪੁਲੀਸ ਨੇ 90 ਲੀਟਰ ਲਾਹਣ ਬਰਾਮਦ ਕੀਤੀ, ਪਰ ਮੁਲਜ਼ਮ ਫ਼ਰਾਰ ਹੋਣ ਵਿਚ ਸਫਲ ਰਹੀ। ਇਸੇ ਤਰ੍ਹਾਂ ਪੁਲੀਸ ਨੇ ਮੰਗੂਰਾਮ ਪੁੱਤਰ ਫੂਲਾ ਸਿੰਘ ਨਿਵਾਸੀ ਪਿੰਡ ਤਲਵੰਡੀ ਮਲਕ ਨੂੰ 50 ਲੀਟਰ ਲਾਹਣ ਬਰਾਮਦ ਹੋਣ ’ਤੇ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।