ਰਵੇਲ ਸਿੰਘ ਭਿੰਡਰ
ਪਟਿਆਲਾ, 14 ਅਕਤੂਬਰ
ਪੰਜਾਬੀ ਯੂਨੀਵਰਸਿਟੀ ਏ ਕਲਾਸ ਅਫਸਰ ਐਸੋਸੀਏਸ਼ਨ ‘ਨਾਨ ਟੀਚਿਗ’ ਦੀਆਂ ਸਾਲ 2020-21 ਲਈ ਭਲਕੇ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਤੇ ਐਸੋਸੀਏਸ਼ਨ ਦੀ ਤਰਫੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 315 ਵੋਟਾਂ ਲਈ ਵੋਟਿੰਗ ਸਵੇਰੇ 9 ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗੀ।
ਇਸ ਚੋਣ ਦੇ ਰਿਟਰਨਿੰਗ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਚੋਣਾਂ ਮੁਤੱਲਕ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਚੋਣਾਂ ਲਈ ਤਾਇਨਾਤ ਸਟਾਫ਼ ਦੀ ਅੱਜ ਬਕਾਇਦਾ ਰਹਿਰਸਲ ਵੀ ਕਰਵਾਈ ਗਈ ਹੈ। ਵੋਟਿੰਗ ਕੈਂਪਸ ਵਿਚਲੇ ਸੰਨੀ ਓਬਰਾਏ ਹਾਲ ’ਚ ਹੋਵੇਗੀ। ਚੋਣਾਂ ’ਚ ਦੋ ਗਰੁੱਪਾਂ ’ਚ ਸਿੱਧਾ ਮੁਕਾਬਲਾ ਬਣਿਆ ਹੋਇਆ ਹੈ।
ਸਾਬਕਾ ਪ੍ਰਧਾਨ ਗੁਰਿੰਦਰਪਾਲ ਸਿੰਘ ਸਿੱਧੂ ‘ਬੱਬੀ’ ਤੇ ਜਸਬੀਰ ਸਿਘ ਦਰਮਿਆਨ ਟੱਕਰ ਹੈ। ਸਾਰੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਤੱਕ ਵੋਟਰਾਂ ਨਾਲ ਰਾਬਤਾ ਰੱਖਣ ਦੀ ਮੁਹਿੰਮ ਜਾਰੀ ਰੱਖੀ। ਮੀਤ ਪ੍ਰਧਾਨ ਲਈ ਰਾਜਿੰਦਰ ਪ੍ਰਤਾਪ ਸਿੰਘ ਤੇ ਵਰਿੰਦਰ ਕੁਮਾਰ ,ਸਕੱਤਰ ਲਈ ਰੁਪਿੰਦਰ ਸਿੰਘ ਤੇ ਜਰਨੈਲ ਸਿੰਘ, ਜੁਆਇੰਟ ਸਕੱਤਰ ਲਈ ਮਨਦੀਪ ਸਿੰਘ ਚਹਿਲ ਤੇ ਰੇਣੂ ਬਾਲਾ ਤੇ ਖਜਾਨਚੀ ਲਈ ਬਚਿੱਤਰ ਸਿੰਘ ਪਟਿਆਲਾ ਤੇ ਜਸਵੰਤ ਕੌਰ ਦਰਮਿਆਨ ਮੁਕਾਬਲਾ ਬਣਿਆ ਹੋਇਆ ਹੈ। ਇਸੇ ਤਰਾਂ ਮੈਂਬਰਾਨ ਪਦ ਲਈ ਰਾਜਵੀਰ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਕੌਰ, ਹਰਚਰਨ ਸਿੰਘ, ਜਤਿੰਦਰਪਾਲ ਸਿੰਘ, ਦਰਸ਼ਨ ਸਿੰਘ, ਬਲਜਿੰਦਰ ਕੌਰ ਢੀਂਡਸਾ, ਹਰਦੀਪ ਸਿੰਘ, ਸੁਰਜੀਤ ਕੌਰ ਸੋਹੀ, ਲਾਭ ਸਿੰਘ, ਅਮਰਜੀਤ ਸਿੰਘ ਤੇ ਜਰਨੈਲ ਸਿੰਘ ਬਾਠ ਮੈਦਾਨ ‘ਚ ਹਨ।
ਬੀ.ਤੇ ਸੀ. ਕਲਾਸ ਐਸੋਸੀਏਸ਼ਨ ਵਿੱਚ ਪਿਆ ਰੱਫ਼ੜ
ਉਧਰ ਪੰਜਾਬੀ ਯੂਨੀਵਰਸਿਟੀ ਬੀ.ਤੇ ਸੀ.ਕਰਮਚਾਰੀ ਐਸੋਸੀਏਸ਼ਨ ’ਚ ਅੱਜ ਉਸ ਵੇਲੇ ਵੱਡਾ ਦੁਫੇੜ ਸਾਹਮਣੇ ਆਇਆ ਜਦੋਂ ਇਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਦ ਤੋਂ ਮਨੋਜ ਕੁਮਾਰ ਭਾਂਬਰੀ ਨੇ ਅਸਤੀਫਾ ਦੇ ਦਿੱਤਾ।