ਖੇਤਰੀ ਪ੍ਰਤੀਨਿਧ
ਪਟਿਆਲਾ, 10 ਅਕਤੂਬਰ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ‘ਆਦੀ ਗੋਦਰੇਜ’ ਪਰਿਵਾਰ ਵੱਲੋਂ ਪਰਿਵਾਰ ਦੀ ਪ੍ਰਮੁੱਖ ਬੀਬੀ ਪਰਮੇਸ਼ਵਰ ਦੀ ਨਿੱਘੀ ਯਾਦ ਵਿੱਚ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ‘ਆਦੀ ਗੋਦਰੇਜ’ ਪਰਿਵਾਰ ਨੇ ਗੁਰਦੁਆਰਾ ਸਾਹਿਬ ਲਈ ਪ੍ਰਬੰਧਕਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਵੀ ਸੌਂਪਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ ਨੇ ਦੱਸਿਆ ਕਿ 10 ਲੱਖ ਦੀ ਸਹਾਇਤਾ ਰਾਸ਼ੀ ਦਾ ਇਹ ਚੈਕ ‘ਗੋਦਰੇਜ’ ਪਰਿਵਾਰ ਵੱਲੋਂ ਫਰਮ ਦੇ ਨੁਮਾਇੰਦੇ ਅਨਿਲ ਸਹਿਗਲ ਨੇ ਸੌਂਪਿਆ।
ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਅਨਿਲ ਸਹਿਗਲ ਦਾ ਇਥੇ ਪੁੱਜਣ ’ਤੇ ਸਨਮਾਨ ਵੀ ਕੀਤਾ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ, ਐਡੀਸ਼ਨਲ ਮੈਨੇਜਰ ਕਰਨੈਲ ਵਿਰਕ, ਮੀਤ ਮੈਨੇਜਰ ਗੁਰਮੀਤ ਸੁਨਾਮ, ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਤੇ ਗਿਆਨੀ ਫੂਲਾ ਸਿੰਘ, ਸਾਬਕਾ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ, ਸਰਾਂ ਇੰਚਾਰਜ ਰਣਧੀਰ ਧੀਰਾ, ਹਰਵਿੰਦਰ ਕਾਲ਼ਵਾ, ਪੰਮਾ ਪਨੌਦੀਆਂ, ਮਨਜੀਤ ਸਿੰਘ, ਮਨਜੀਤ ਪਵਾਰ , ਏਪੀਐਸ ਬੇਦੀ ਅਤੇ ਕੰਵਰ ਬੇਦੀ ਆਦਿ ਵੀ ਮੌਜੂਦ ਸਨ।