ਪਟਿਆਲਾ: ਥਾਪਰ ਕਾਲਜ ਪਟਿਆਲਾ ਦੀ ਵਿਰਸਾ ਸੁਸਾਇਟੀ ਵੱਲੋਂ ਆਨਲਾਈਨ ਪ੍ਰੋਗਰਾਮ ‘ਵਿਰਸਾ ਟਾਕਸ’ ਕਰਵਾਇਆ ਗਿਆ ਜਿਸ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸ਼ਖ਼ਸੀਅਤਾਂ ਨੇ ਪੰਜਾਬੀ ਵਿਰਸੇ ਬਾਰੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮਿਸ਼ਾ ਸਿੰਘ ਨੇ ਕੀਤੀ ਜਿਸ ਵਿੱਚ ਗਾਇਕ ਬੀਰ ਸਿੰਘ, ‘ਖ਼ਾਲਸਾ ਏਡ’ ਦੇ ਏਸ਼ੀਆ ਪੈਸੀਫਿਕ ਐੱਮ ਡੀ ਅਮਰਪ੍ਰੀਤ ਸਿੰਘ, ਬਰਤਾਨੀਆ ਦੀ ਪਹਿਲੀ ਏਸ਼ੀਅਨ ਪਲੱਸ ਮਾਡਲ ਤੇ ਵਕੀਲ ਬਿਸ਼ੰਭਰ ਦਾਸ, ਕਾਮੇਡੀਅਨ ਪਰਮ, ਭਾਰਤੀ ਹਾਕੀ ਖਿਡਾਰੀ ਗੁਰਬਾਜ਼ ਸਿੰਘ, ਫ਼ਿਲਮ ਅਦਾਕਾਰ ਜਰਨੈਲ ਸਿੰਘ ਤੇ ਭਾਰਤੀ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਸ਼ਮੂਲੀਅਤ ਕੀਤੀ। ਇਹ ਪ੍ਰੋਗਰਾਮ ਇੰਸਟਾਗ੍ਰਾਮ ’ਤੇ ਆਨਲਾਈਨ ਕਰਵਾਇਆ ਗਿਆ। ਇਸ ਸੈਸ਼ਨ ਵਿਚ ਵਿਦਿਆਰਥੀਆਂ ਲਈ ਪੰਜਾਬੀ ਵਿਰਸੇ ਨਾਲ ਜੁੜੀਆਂ ਗੱਲਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀਆਂ ਇਨ੍ਹਾਂ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਤੋਂ ਵੀ ਜਾਣੂ ਕਰਵਾਇਆ ਗਿਆ। -ਨਿੱਜੀ ਪੱਤਰ ਪ੍ਰੇਰਕ