ਨਵੀਂ ਦਿੱਲੀ, 23 ਜੁਲਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਤਣਾਅ ਸਬੰਧੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਧਿਆਨ ਆਪਣੇ ਅਕਸ ਨੂੰ ਚਮਕਾਉਣ ’ਤੇ ਲੱਗਿਆ ਹੋਇਆ ਤੇ ਉਨ੍ਹਾਂ ਦਾ ਹੋਰ ਕੋਈ ਦ੍ਰਿਸ਼ਟੀਕੋਣ ਨਹੀਂ ਹੈ। ਇਸ ਦਾ ਨਤੀਜਾ ਇਹ ਹੈ ਕਿ ਚੀਨ ਭਾਰਤ ਦੀ ਧਰਤੀ ’ਤੇ ਘੁਸਪੈਠ ਕਰ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੂੰ ਸਿਰਫ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਅਤੇ ਸੋਚ ਨਾਲ ਸੁਰੱਖਿਅਤ ਕੀਤਾ ਜਾ ਸਕਦਾ ਹੈ। ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰਦਿਆਂ ਦੋਸ਼ ਲਾਇਆ, “ਪ੍ਰਧਾਨ ਮੰਤਰੀ ਦਾ 100 ਪ੍ਰਤੀਸ਼ਤ ਧਿਆਨ ਆਪਣਾ ਅਕਸ ਚਮਕਾਉਣ ਉੱਤੇ ਹੈ।” ਦੇਸ਼ ਦੇ ਰਾਸ਼ਟਰੀ ਅਦਾਰੇ ਜਿਹੜੇ ਉਨ੍ਹਾਂ ਆਪਣੇ ਕਬਜ਼ੇ ਵਿੱਚ ਲਏ ਹਨ ਉਹ ਵੀ ਇਹੀ ਕੰਮ ਕਰ ਰਹੇ ਹਨ। ਕਿਸੇ ਵੀ ਵਿਅਕਤੀ ਦਾ ਅਕਸ ਰਾਸ਼ਟਰੀ ਦ੍ਰਿਸ਼ਟੀਕੋਣ ਦਾ ਬਦਲ ਨਹੀਂ ਹੋ ਸਕਦਾ।” ਉਨ੍ਹਾਂ ਕਿਹਾ, “ਸਵਾਲ ਇਹ ਹੈ ਕਿ ਭਾਰਤ ਨੂੰ ਚੀਨ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ। ਜੇ ਤੁਸੀਂ ਉਨ੍ਹਾਂ ਨਾਲ ਨਜਿੱਠਣ ਲਈ ਮਜ਼ਬੂਤ ਸਥਿਤੀ ਵਿਚ ਹੋ ਤਾਂ ਸਿਰਫ ਤੁਸੀਂ ਕੰਮ ਕਰ ਸਕੋਗੇ, ਤੁਸੀਂ ਉਨ੍ਹਾਂ ਤੋਂ ਜੋ ਚਾਹੁੰਦੇ ਹੋ ਪ੍ਰਾਪਤ ਕਰ ਸਕੋਗੇ, ਜੇ ਉਹ ਕਮਜ਼ੋਰੀ ਫੜ ਗਏ ਤਾਂ ਤਾਂ ਗੜਬੜ ਹੈ।’ ‘