ਜੈਪੁਰ, 20 ਅਗਸਤ
ਭਾਜਪਾ ਦੇ ਸਾਬਕਾ ਵਿਧਾਇਕ ਦੀ ‘ਹਜ਼ੂਮੀ ਕਤਲਾਂ’ ਦੀ ਵਾਰਦਾਤ ਕਬੂਲਣ ਦੀ ਵੀਡੀਓ ਜਨਤਕ ਹੋਣ ਮਗਰੋਂ ਗਈ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਦਾ ਅਸਲ ਚਿਹਰਾ ਬੇਨਕਾਬ ਹੋ ਗਿਆ ਹੈ। ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੁਤਾਸਰਾ ਨੇ ਅੱਜ ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਗਿਆਨ ਦੇਵ ਆਹੂਜਾ ਕਥਿਤ ਤੌਰ ’ਤੇ ਮੰਨ ਰਹੇ ਹਨ ਕਿ ਉਸ ਦੇ ਸਮਰਥਕਾਂ ਨੇ ਹੁਣ ਤੱਕ ਪੰਜ ਜਣਿਆਂ ਦਾ ‘ਹਜ਼ੂਮੀ ਕਤਲ’ ਕੀਤਾ ਹੈ। ਉਧਰ, ਭਾਜਪਾ ਦੇ ਅਲਵਰ (ਦੱਖਣੀ) ਇਕਾਈ ਦੇ ਪ੍ਰਧਾਨ ਸੰਜੈ ਸਿੰਘ ਨਰੂਲਾ ਨੇ ਕਿਹਾ ਕਿ ਇਹ ਸਾਬਕਾ ਵਿਧਾਇਕ ਦੇ ਨਿੱਜੀ ਵਿਚਾਰ ਹਨ ਅਤੇ ਪਾਰਟੀ ਅਜਿਹੀ ਸੋਚ ਨਹੀਂ ਰੱਖਦੀ। ਇਸ ਟਿੱਪਣੀ ਬਾਰੇ ਰਾਮਗੜ੍ਹ ਤੋਂ ਸਾਬਕਾ ਵਿਧਾਇਕ ਗਿਆਨ ਦੇਵ ਨੇ ਕਿਹਾ ਕਿ ਗਊ ਤਸਕਰੀ ਅਤੇ ਗਊ ਹੱਤਿਆ ਦੇ ਮਾਮਲੇ ਵਿੱਚ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। -ਪੀਟੀਆਈ