ਕੱਟੜਾ , 16 ਅਗਸਤ
ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਤ੍ਰਿਕੁਟਾ ਪਹਾੜੀਆਂ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਦਾ ਮੰਦਰ ਸ਼ਰਧਾਲੂਆਂ ਵਾਸਤੇ ਦਰਸ਼ਨਾਂ ਲਈ ਅੱਜ ਫਿਰ ਖੋਲ੍ਹ ਦਿੱਤਾ ਗਿਆ। ਮੰਦਰ ਖੁੱਲ੍ਹਣ ਮਗਰੋਂ ਅੱਜ 12 ਸ਼ਰਧਾਲੂਆਂ ਦਾ ਪਹਿਲਾ ਜਥਾ ਦਰਸ਼ਨਾਂ ਲਈ ਮੰਦਰ ਪਹੁੰਚਿਆ। ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਮੰਦਰ ਸਣੇ ਹੋਰ ਧਾਰਮਿਕ ਸਥਾਨ, ਜੋ ਕਰੋਨਾ ਮਹਾਮਾਰੀ ਕਾਰਨ ਲੱਗਪਗ 5 ਮਹੀਨਿਆਂ ਤੋਂ ਬੰਦ ਸਨ, ਅੱਜ ਖੋਲ੍ਹ ਦਿੱਤੇ ਗਏ ਹਨ। ਮੰਦਰ ’ਚ ਪਹੁੰਚੇ ਯਾਤਰੀ ਖੁਸ਼ਿਵੰਦਰ ਸਿੰਘ (48) ਨੇ ਕਿਹਾ ਕਿ ਪਹਿਲਾਂ ਊਹ ਹਰ ਮਹੀਨੇ ਇੱਕ ਵਾਰ ਜ਼ਰੂੁਰ ਇੱਥੇ ਆਊਂਦਾ ਸੀ। ਮੰਦਰ ਦੁਬਾਰਾ ਖੁੱਲ੍ਹਣ ਮਗਰੋਂ ਪਹਿਲੇ ਦਿਨ ਇੱਥੇ ਪਹੁੰਚਣ ’ਤੇ ਊਹ ਖੁਸ਼ਨਸੀਬ ਮਹਿਸੂਸ ਕਰ ਰਿਹਾ ਹੈ। ਊਹ ਸ਼ਰਧਾਲੂਆਂ ਦੇ ਪਹਿਲੇ ਜਥੇ ਨਾਲ ਦਰਸ਼ਨਾਂ ਲਈ ਲੱਗਪਗ ਤੜਕੇ 4 ਵਜੇ ਊੱਥੇ ਪਹੁੰਚਿਆ ਸੀ। ਸ਼ਰਧਾਲੂਆਂ ਲਈ ਮੰਦਰ ਦੇ ਦਰਵਾਜ਼ੇ 6 ਵਜੇ ਖੋਲ੍ਹੇ ਗਏ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਬੋਰਡ ਦੇ ਸੀਈਓ ਰਾਮੇਸ਼ ਕੁਮਾਰ ਨੇ ਕਰੋਨਾ ਮਹਾਮਾਰੀ ਤੋਂ ਸ਼ਰਧਾਲੂਆਂ ਦੇ ਬਚਾਅ ਲਈ ਕੀਤੇ ਊਪਰਾਲਿਆਂ ਦਾ ਨਿਰੀਖਣ ਕੀਤਾ। ਪੀਟੀਆਈ