ਦੇਹਰਾਦੂਨ, 28 ਦਸੰਬਰ
ਕਰੋਨਾ ਵਾਇਰਸ ਨਾਲ ਕੁਝ ਦਿਨ ਪਹਿਲਾਂ ਪੀੜਤ ਹੋਏ ਉਤਰਾਖੰਡ ਦੇ ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਨੂੰ ਸੋਮਵਾਰ ਨੂੰ ਜਾਂਚ ਲਈ ਸਰਕਾਰੀ ਦੂਨ ਹਸਪਤਾਲ ਤੋਂ ਦਿੱਲੀ ਦੇ ਏਮਜ਼ ਲਿਜਾਇਆ ਗਿਆ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ, ‘ਮੁੱਖ ਮੰਤਰੀ ਦੀ ਸਿਹਤ ਠੀਕ ਹੈ। ਰਾਤ ਨੂੰ ਉਨ੍ਹਾਂ ਦਾ ਬੁ਼ਖਾਰ ਕੁਝ ਘੱਟ ਹੋਇਆ ਸੀ। ਡਾ. ਐਨਐਸ ਬਿਸ਼ਟ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਹੈ, ਪਰ ਉਨ੍ਹਾਂ ਦੇ ਫੇੇਫੜਿਆਂ ਵਿੱਚ ਹਲਕਾ ਇਨਫੈਕਸ਼ਨ ਹੈ।’ ਅਧਿਕਾਰੀ ਨੇ ਦੱਸਿਆ ਕਿ ਏਮਜ਼ ਦੇ ਡਾਕਟਰਾਂ ਦੀ ਸਲਾਹ ’ਤੇ ਮੁੱਖ ਮੰਤਰੀ ਨੂੰ ਉਥੇ ਲਿਜਾਇਆ ਗਿਆ ਹੈ। -ਏਜੰਸੀ