ਟੈਕਸ ਬਿੱਲ ਨੂੰ ਲੈ ਕੇ ਲੋਕ ਸਭਾ ’ਚ ਹੰਗਾਮਾ

ਵਿਰੋਧੀ ਧਿਰ ਨੇ ਪੀਐੱਮ ਕੇਅਰਸ ਫੰਡ ’ਤੇ ਉਠਾਏ ਸਵਾਲ

ਟੈਕਸ ਬਿੱਲ ਨੂੰ ਲੈ ਕੇ ਲੋਕ ਸਭਾ ’ਚ ਹੰਗਾਮਾ

ਨਵੀਂ ਦਿੱਲੀ, 18 ਸਤੰਬਰ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਕਰਦਾਤਿਆਂ ਨੂੰ ਵੱਖ ਵੱਖ ਰਾਹਤਾਂ ਦੇਣ ਨਾਲ ਸਬੰਧਤ ਬਿੱਲ ਅੱਜ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਮੌਕੇ ਵਿਰੋਧੀ ਧਿਰ ਵੱਲੋਂ ਖਾਸਾ ਰੌਲਾ ਰੱਪਾ ਪਾਇਆ ਗਿਆ। ਟੈਕਸੇਸ਼ਨ ਅਤੇ ਹੋਰ ਕਾਨੂੰਨ (ਵਿਸ਼ੇਸ਼ ਧਾਰਾਵਾਂ ’ਚ ਸੋਧ ਅਤੇ ਰਾਹਤ) ਬਿੱਲ, 2020 ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਸੂਬੇ ਦਾ ਹੱਕ ਨਹੀਂ ਖੋਹ ਰਹੀ ਅਤੇ ਜੀਐੱਸਟੀ ਨਾਲ ਜੁੜਿਆ ਰਾਜਾਂ ਦੇ ਹਿੱਸੇ ਦਾ ਪੈਸਾ ਕੇਂਦਰ ਸਰਕਾਰ ਯਕੀਨੀ ਤੌਰ ’ਤੇ ਦੇਵੇਗੀ। ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਸੂਬਿਆਂ ਦੇ ਅਧਿਕਾਰ ਖੇਤਰ ’ਚ ਦਖ਼ਲ ਦੱਸਿਆ। ਊਨ੍ਹਾਂ ਪੀਐੱਮ ਕੇਅਰਸ ਫੰਡ ’ਤੇ ਵੀ ਸਵਾਲ ਊਠਾਏ। ਕਾਂਗਰਸ ਦੇ ਸ਼ਸ਼ੀ ਥਰੂਰ, ਅਧੀਰ ਰੰਜਨ ਚੌਧਰੀ ਤੇ ਮਨੀਸ਼ ਤਿਵਾੜੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੌਗਾਤਾ ਰੌਏ ਨੇ ਬਿੱਲ ਪੇਸ਼ ਕਰਨ ਦਾ ਵਿਰੋਧ ਕੀਤਾ।

ਅਨੁਰਾਗ ਠਾਕੁਰ ਦੀ ਟਿੱਪਣੀ ਕਾਰਨ ਲੋਕ ਸਭਾ ਦੀ ਕਾਰਵਾਈ ਚਾਰ ਵਾਰੀ ਹੋਈ ਠੱਪ

ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੱਲੋਂ ਪੀਐੱਮ ਕੇਅਰਸ ਫੰਡ ਬਾਰੇ ਬੋਲਦਿਆਂ ਨਹਿਰੂ-ਗਾਂਧੀ ਪਰਿਵਾਰ ਬਾਰੇ ਕੀਤੀਆਂ ਟਿੱਪਣੀਆਂ ਕਰਕੇ ਲੋਕ ਸਭਾ ਦੀ ਕਾਰਵਾਈ ਨੂੰ ਚਾਰ ਵਾਰ ਮੁਲਤਵੀ ਕਰਨਾ ਪਿਆ। ਪੀਐੱਮ ਕੌਮੀ ਰਾਹਤ ਫੰਡ ਦਾ ਜ਼ਿਕਰ ਕਰਦਿਆਂ ਠਾਕੁਰ ਨੇ ਕਿਹਾ ਕਿ ਇਹ ਟਰੱਸਟ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਕਾਰਜਕਾਲ ਸਮੇਂ ਸਥਾਪਤ ਕੀਤਾ ਗਿਆ ਸੀ। ਊਨ੍ਹਾਂ ਕਿਹਾ, ‘ਪੀਐੱਮ ਕੇਅਰਸ ਫੰਡ ਸੰਵਿਧਾਨਕ ਤੌਰ ’ਤੇ ਸਥਾਪਤ ਜਨਤਕ ਚੈਰੀਟੇਬਲ ਟਰੱਸਟ ਹੈ ਜਦਕਿ ਪੀਐੱਮ ਕੌਮੀ ਰਾਹਤ ਫੰਡ ਸਿਰਫ਼ ਇਕੋ ਪਰਿਵਾਰ ਨਹਿਰੂ-ਗਾਂਧੀ ਦੇ ਲਾਭ ਲਈ ਸਥਾਪਤ ਕੀਤਾ ਗਿਆ ਸੀ।’ ਇਸ ’ਤੇ ਕਾਂਗਰਸ ਮੈਂਬਰਾਂ ਨੇ ਵਿਰੋਧ ਜਤਾਇਆ। ਵਿਰੋਧੀ ਧਿਰ ਦੇ ਰੌਲੇ-ਰੱਪੇ ਕਰਕੇ ਸਦਨ ਦੀ ਕਾਰਵਾਈ ਵਿੱਚ ਚਾਰ ਵਾਰ ਅੜਿੱਕਾ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

* ਸਰਕਾਰ ਖੇਤੀ ਕਾਨੂੰਨਾਂ ’ਚ ਕੁਝ ਤਬਦੀਲੀ ਕਰਨ ਲਈ ਰਾਜ਼ੀ; ਅਗਲੇ ਗੇੜ ਦੀ...

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਵੀ ਹਕੂਮਤ ਨੂੰ ਵੰਗਾਰਿਆ; ਮੋਦੀ ਹਕੂਮਤ ...

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਭਾਰਤ ਨੇ ਅਮਰੀਕੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੀਤਾ ਦਾਅਵਾ; ਦੋਵਾਂ...

ਸ਼ਹਿਰ

View All