ਕੋਚੀ, 6 ਮਈ
ਕੇਰਲਾ ਹਾਈ ਕੋਰਟ ਨੇ ਅੱਜ ਫ਼ੈਸਲਾ ਸੁਣਾਇਆ ਕਿ ਜਬਰ ਜਨਾਹ ਪੀੜਤਾ ਨੂੰ ਉਸ ਆਦਮੀ ਦੇ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਸ ਨੇ ਉਸ ਨਾਲ ਜਬਰ ਜਨਾਹ ਕੀਤਾ ਹੋਵੇ। ਮੈਡੀਕਲ ਟਰਮੀਨੇਸ਼ਨ ਆਫ ਪਰੈਗਨੈਂਸੀ ਐਕਟ ਦੀ ਧਾਰਾ 2 (2) ’ਚ ਵਿਵਸਥਾ ਹੈ ਕਿ ਜੇਕਰ ਗਰਭ ਦੀ ਸਥਿਤੀ ਜਾਰੀ ਰਹਿਣ ਨਾਲ ਗਰਭਵਤੀ ਮਹਿਲਾ ਦੀ ਸਰੀਰਕ ਜਾਂ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਹੋਵੇ ਤਾਂ ਗਰਭਪਾਤ ਕੀਤਾ ਜਾ ਸਕਦਾ ਹੈ। ਧਾਰਾ 3 (2) ਦੀ ਵਿਆਖਿਆ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਮਹਿਲਾ ਜਬਰ ਜਨਾਹ ਕਾਰਨ ਗਰਭਵਤੀ ਹੋਈ ਹੈ ਤਾਂ ਉਹ ਗਰਭ ਕਾਰਨ ਹੋਣ ਵਾਲੇ ਦੁੱਖ ਨੂੰ ਗਰਭਵਤੀ ਮਹਿਲਾ ਦੀ ਮਾਨਸਿਕ ਸਿਹਤ ’ਤੇ ਗੰਭੀਰ ਸੱਟ ਮੰਨਿਆ ਜਾਵੇਗਾ। ਕਿਸੇ ਜਬਰ ਜਨਾਹ ਪੀੜਤਾ ਨੂੰ ਉਸ ਪੁਰਸ਼ ਦੇ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਸ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੋਵੇ। -ਆਈਏਐੱਨਐੱਸ