ਅਮੇਠੀ (ਯੂਪੀ), 24 ਜੂਨ
ਪ੍ਰਤਾਪਗੜ੍ਹ-ਕਾਨਪੁਰ ਇੰਟਰਸਿਟੀ ਐਕਸਪ੍ਰੈਸ ਦੇ ਇੰਜਣ ਡਰਾਈਵਰ ਦੀ ਅੱਜ ਡਿਊਟੀ ਦੌਰਾਨ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਗੌਰੀਗੰਜ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਪ੍ਰਵੀਨ ਸਿੰਘ ਨੇ ਦੱਸਿਆ ਕਿ ਪਰਸ਼ੂਰਾਮਪੁਰ ਚਿਲਬੀਲਾ ਦਾ ਰਹਿਣ ਵਾਲਾ ਹਰੀਸ਼ਚੰਦਰ ਸ਼ਰਮਾ (46) ਕਾਨਪੁਰ ਵੱਲ ਗੱਡੀ ਲੈ ਕੇ ਜਦੋਂ ਕਾਸਿਮਪੁਰ ਹਾਲਟ ਨੇੜੇ ਪੁੱਜਿਆ ਤਾਂ ਉਸ ਦੀ ਅਚਾਨਕ ਸਿਹਤ ਖਰਾਬ ਹੋ ਗਈ। ਅਸਿਸਟੈਂਟ ਡਰਾਈਵਰ ਨੇ ਟਰੇਨ ਨੂੰ ਰੋਕਿਆ ਅਤੇ ਐਂਬੂਲੈਂਸ ਬੁਲਾਈ। ਸ਼ਰਮਾ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੂੰ ਸ਼ੱਕ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ।