ਲਖ਼ਨਊ, 26 ਦਸੰਬਰ
‘ਲਵ ਜਹਾਦ’ ਕਾਨੂੰਨ ਲਾਗੂ ਹੋਣ ਦੇ ਇਕ ਮਹੀਨੇ ਦੇ ਅੰਦਰ ਇਸ ਤਹਿਤ ਕਰੀਬ 35 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦਰਜਨ ਐਫਆਈਆਰ ਵੀ ਦਰਜ ਹੋਈਆਂ ਹਨ। ਇਸ ਤਰ੍ਹਾਂ ਵਿਵਾਦਤ ਧਰਮ-ਬਦਲੀ ਵਿਰੋਧੀ ਆਰਡੀਨੈਂਸ ਤਹਿਤ ਇਕ ਦਿਨ ਵਿਚ ਇਕ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਹਨ। ਸਰਕਾਰ ਵੱਲੋਂ ਆਰਡੀਨੈਂਸ 27 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ। ਅੱਠ ਗ੍ਰਿਫ਼ਤਾਰੀਆਂ ਇਟਾਹ, ਸੱਤ ਸੀਤਾਪੁਰ, ਚਾਰ ਗ੍ਰੇਟਰ ਨੋਇਡਾ, ਤਿੰਨ-ਤਿੰਨ ਸ਼ਾਹਜਹਾਂਪੁਰ ਤੇ ਆਜ਼ਮਗੜ੍ਹ, ਦੋ-ਦੋ ਮੁਰਾਦਾਬਾਦ, ਮੁਜ਼ੱਫਰਨਗਰ, ਬਿਜਨੌਰ ਤੇ ਕਨੌਜ ਵਿਚ ਹੋਈਆਂ ਹਨ। ਜਦਕਿ ਇਕ-ਇਕ ਗ੍ਰਿਫ਼ਤਾਰੀ ਬਰੇਲੀ ਤੇ ਹਰਦੋਈ ਵਿਚ ਹੋਈ ਹੈ। ਪਹਿਲਾ ਕੇਸ ਬਰੇਲੀ ਵਿਚ ਦਰਜ ਕੀਤਾ ਗਿਆ ਸੀ। -ਪੀਟੀਆਈ