ਸ੍ਰੀਨਗਰ, 14 ਜੂਨ
ਸ੍ਰੀਨਗਰ ‘ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਪਾਕਿਸਤਾਨੀ ਨਾਗਰਿਕ ਸਮੇਤ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਮਾਰੇ ਗਏ| ਪੁਲੀਸ ਅਧਿਕਾਰੀ ਨੇ ਕਿਹਾ, ‘ਸ੍ਰੀਨਗਰ ਪੁਲੀਸ ਨੇ ਸ਼ਹਿਰ ਦੇ ਬੇਮਿਨਾ ਖੇਤਰ ਵਿੱਚ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲੇ ਵਿੱਚ ਇੱਕ ਪੁਲੀਸ ਮੁਲਾਜ਼ਮ ਨੂੰ ਵੀ ਜ਼ਖ਼ਮੀ ਹੋਇਆ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਸੋਮਵਾਰ ਦੇਰ ਰਾਤ ਨੂੰ ਹੋਇਆ। ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੇ ਦਸਤਾਵੇਜ਼ਾਂ ਅਤੇ ਹੋਰ ਸਮੱਗਰੀਆਂ ਨੇ ਮਾਰੇ ਗਏ ਅਤਿਵਾਦੀਆਂ ਵਿੱਚੋਂ ਇੱਕ ਦੀ ਪਛਾਣ ਪਾਕਿਸਤਾਨ ਦੇ ਫੈਸਲਾਬਾਦ ਦੇ ਰਹਿਣ ਵਾਲੇ ਅਬਦੁੱਲਾ ਗ਼ੌਜਰੀ ਵਜੋਂ ਕੀਤੀ ਹੈ। ਇਹ ਉਹੀ ਸਨ, ਜੋ ਸੋਪੋਰ ਮੁਕਾਬਲੇ ਵਿੱਚ ਬਚੇ ਸਨ। ਮਾਰੇ ਗਏ ਦੂਜੇ ਅਤਿਵਾਦੀ ਦੀ ਪਛਾਣ ਅਨੰਤਨਾਗ ਜ਼ਿਲ੍ਹੇ ਦੇ ਰਹਿਣ ਵਾਲੇ ਆਦਿਲ ਹੁਸੈਨ ਮੀਰ ਉਰਫ਼ ਸੂਫ਼ੀਆਂ ਵਜੋਂ ਹੋਈ ਹੈ। ਪੁਲੀਸ ਰਿਕਾਰਡ ਮੁਤਾਬਕ ਉਹ 2018 ‘ਚ ‘ਵਿਜ਼ਿਟ ਵੀਜ਼ੇ’ ‘ਤੇ ਵਾਹਗਾ ਤੋਂ ਪਾਕਿਸਤਾਨ ਗਿਆ ਸੀ।