ਨਵੀਂ ਦਿੱਲੀ, 22 ਨਵੰਬਰ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰਾਂ ਦੇ ਇੱਕ ਵਫ਼ਦ ਨੇ ਤ੍ਰਿਪੁਰਾ ਵਿੱਚ ਪਾਰਟੀ ਦੀ ਯੁਵਾ ਨੇਤਾ ਸਯਾਨੀ ਘੋਸ਼ ’ਤੇ ਪੁਲੀਸ ਦੇ ਕਥਿਤ ਜਬਰ ਅਤੇ ਉਸ ਦੀ ਗ੍ਰਿਫਤਾਰੀ ਖ਼ਿਲਾਫ਼ ਸੋਮਵਾਰ ਨੂੰ ਇੱਥੇ ਗ੍ਰਹਿ ਮੰਤਰਾਲੇ ਅੱਗੇ ਧਰਨਾ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਨਾਲ ਮੁਲਾਕਾਤ ਲਈ ਸਮਾਂ ਵੀ ਮੰਗਿਆ। ਟੀਐੱਮਸੀ ਨੇਤਾ ਸੁਖੇਂਦੂ ਸ਼ੇਖਰ ਰਾਏ ਨੇ ਕਿਹਾ, ‘‘ਅਸੀਂ ਚਾਹੁੰਦੇ ਹਾਂ ਗ੍ਰਹਿ ਮੰਤਰੀ ਸਾਡੀ ਗੱਲ ਸੁਣਨ। ਤ੍ਰਿਪੁਰਾ ਵਿੱਚ ਹੋ ਰਹੀ ਹਿੰਸਾ ਲਈ ਸ਼ਾਹ ਅਤੇ ਮੋਦੀ ਵੱਲੋਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ।’’ -ਪੀਟੀਆਈ