ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 21 ਦਸੰਬਰ
ਤ੍ਰਿਣਮੂਲ ਕਾਂਗਰਸ ਦੇ ਆਗੂ ਡੈਰੇਕ ਓਬਰਾਇਨ ਨੂੰ ਸੰਸਦ ਦੇ ਮੌਜੂਦਾ ਸੀਤ ਰੁੱਤ ਸੈਸ਼ਨ ਦੇ ਬਚੇ ਹੋਏ ਹਿੱਸੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਰਾਜ ਸਭਾ ਦੇ ਮੈਂਬਰ ਹਨ ਜਿਨ੍ਹਾਂ ਨੇ ਚੋਣ ਸੁਧਾਰ ਬਿੱਲ ਉੱਤੇ ਅੱਜ ਬਹਿਸ ਦੌਰਾਨ ਗੁੱਸੇ ਵਿੱਚ ਆ ਕੇ ਸੰਸਦ ਰੂਲਜ਼ ਸਬੰਧੀ ਕਿਤਾਬ ਵਗ੍ਹਾ ਕੇ ਮਾਰੀ। ਇਹ ਬਿੱਲ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਹੋ ਗਿਆ ਹੈ।