ਕੋਲਕਾਤਾ: ਉੱਘੀ ਫ਼ੈਸ਼ਨ ਡਿਜ਼ਾਈਨਰ ਸ਼ਰਬਰੀ ਦੱਤਾ ਆਪਣੀ ਕੋਲਕਾਤਾ ਸਥਿਤ ਰਿਹਾਇਸ਼ ’ਤੇ ਭੇਤਭਰੀ ਹਾਲਤ ਵਿਚ ਮ੍ਰਿਤਕ ਪਾਈ ਗਈ ਹੈ। ਪੁਲੀਸ ਨੇ ਗ਼ੈਰ ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਦੱਤਾ (63) ਆਪਣੇ ਘਰ ਦੇ ਗੁਸਲਖ਼ਾਨੇ ਵਿਚ ਮ੍ਰਿਤਕ ਮਿਲੀ ਹੈ। ਪੁਲੀਸ ਮੁਤਾਬਕ ਬਰੌਡ ਸਟਰੀਟ ਸਥਿਤ ਘਰ ਵਿਚ ਘਟਨਾ ਵੀਰਵਾਰ ਅੱਧੀ ਰਾਤ ਨੂੰ ਵਾਪਰੀ ਹੈ। ਮ੍ਰਿਤਕਾ ਦੇ ਗਿੱਟੇ ਉਤੇ ਸੱਟ ਦੇ ਨਿਸ਼ਾਨ ਹਨ ਤੇ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਸ਼ਰਬਰੀ ਦੇ ਪੁੱਤਰ ਅਮਾਲਿਨ ਦੱਤਾ ਨੇ ਕਿਹਾ ਕਿ ਪਰਿਵਾਰ ਦੇ ਡਾਕਟਰ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। -ਪੀਟੀਆਈ