ਔਰੰਗਾਬਾਦ, 26 ਅਗਸਤ
ਟਮਾਟਰਾਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਮਹਾਰਾਸ਼ਟਰ ਦੇ ਕਾਸ਼ਤਕਾਰਾਂ ਨੇ ਅੱਜ ਨਾਗਪੁਰ-ਮੁੰਬਈ ਹਾਈਵੇਅ ਦੇ ਕਿਨਾਰਿਆਂ ’ਤੇ ਭਾਰੀ ਮਾਤਰਾ ਵਿੱਚ ਟਮਾਟਰ ਸੁੱਟ ਦਿੱਤੇ। ਪੁਲੀਸ ਅਨੁਸਾਰ ਔਰੰਗਾਬਾਦ ਜ਼ਿਲ੍ਹੇ ਦੇ ਗੰਗਾਪੁਰ ਤਾਲੁਕਾ ਦੇ ਕਿਸਾਨ ਸਵੇਰ ਵੇਲੇ ਟਮਾਟਰਾਂ ਨੂੰ ਟਰੈਕਟਰ-ਟਰਾਲੀਆਂ ’ਤੇ ਲੱਦ ਕੇ ਲਾਸੁਰ ਸਟੇਸ਼ਨ ’ਤੇ ਪਹੁੰਚੇ ਤੇ ਨਾਗਪੁਰ-ਮੁੰਬਈ ਹਾਈਵੇਅ ਦੀ ਸਾਈਡ ’ਤੇ ਟਮਾਟਰ ਸੁੱਟ ਦਿੱਤੇ। ਉਨ੍ਹਾਂ ਨੇ ਟਮਾਟਰਾਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਲਾਸੁਰ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਵੀ ਕੀਤਾ। ਸਹਾਇਕ ਪੁਲੀਸ ਇੰਸਪੈਕਟਰ ਰਵਿੰਦਰਾ ਖਾਂਡੇਕਰ ਨੇ ਦੱਸਿਆ ਕਿ ਇਹ ਟਮਾਟਰ ਹਾਈਵੇਅ ਦੀ ਸਾਈਡ ’ਤੇ ਸੁੱਟੇ ਗਏ ਸਨ ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਨਹੀਂ ਹੋਈ। -ਏਜੰਸੀ