ਨਵੀਂ ਦਿੱਲੀ, 21 ਜੁਲਾਈ
ਫਰਾਂਸ ਤੋਂ 8000 ਕਿਲੋਮੀਟਰ ਦਾ ਸਫਰ ਪੂਰਾ ਕਰ ਕੇ ਤਿੰਨ ਹੋਰ ਰਾਫਾਲ ਲੜਾਕੂ ਜਹਾਜ਼ ਅੱਜ ਭਾਰਤ ਪੁੱਜੇ। ਰਾਫਾਲ ਜਹਾਜ਼ਾਂ ਦਾ ਇਹ ਸੱਤਵਾਂ ਬੇੜਾ ਹੈ ਜੋ ਫਰਾਂਸ ਤੋਂ ਭਾਰਤ ਪੁੱਜਿਆ ਹੈ। ਰਾਫਾਲ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਕਾਫ਼ੀ ਵਧ ਗਈ ਹੈ। ਨਵਾਂ ਬੇੜਾ ਏਅਰ ਫੋਰਸ ਦੇ ਰਾਫਾਲ ਲੜਾਕੂ ਜਹਾਜ਼ਾਂ ਦੀ ਦੂਜੀ ਸਕੂਐਡਰਨ ਦਾ ਹਿੱਸਾ ਹੋਵੇਗਾ। ਇਹ ਬੇੜਾ ਬਿਨਾਂ ਰੁਕੇ ਸਿੱਧਾ ਭਾਰਤ ਪੁੱਜਿਆ ਹੈ। ਰਾਹ ਵਿੱਚ ਯੁਨਾਇਟਿਡ ਅਰਬ ਅਮੀਰਾਤ ਦੀ ਏਅਰ ਫੋਰਸ ਨੇ ਹਵਾ ਵਿੱਚ ਹੀ ਇਨ੍ਹਾਂ ਜਹਾਜ਼ਾਂ ਵਿੱਚ ਈਂਧਣ ਭਰਿਆ। -ਏਜੰਸੀ