ਨਵੀਂ ਦਿੱਲੀ, 27 ਜੂਨ
ਦਿੱਲੀ ਪੁਲੀਸ ਨੇ ਖ਼ਾਲਿਸਤਾਨ ਲਹਿਰ ਦੇ ਤਿੰਨ ਸ਼ੱਕੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਈ ਊੱਤਰੀ ਸੂਬਿਆਂ ਵਿੱਚ ਕੁਝ ਵਿਸ਼ੇਸ਼ ਲੋਕਾਂ ਨੂੰ ਨਿਸ਼ਾਨਾ ਬਣਾਊਣ ਕਰਨ ਦੀ ਯੋਜਨਾ ਬਣਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਹਿੰਦਰ ਪਾਲ ਸਿੰਘ (29) ਵਾਸੀ ਦਿੱਲੀ, ਗੁਰਤੇਜ ਸਿੰਘ (41) ਵਾਸੀ ਪੰਜਾਬ ਅਤੇ ਲਵਪ੍ਰੀਤ (21) ਵਾਸੀ ਹਰਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਅਤੇ ਸੱਤ ਕਾਰਤੂਸ ਬਰਾਮਦ ਹੋਏ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮਿਲੇ ਤਿੰਨ ਫੋਨਾਂ ਵਿੱਚ ਖਾਲਿਸਤਾਨ ਲਹਿਰ ਨਾਲ ਸਬੰਧਤ ‘ਪ੍ਰਵਿਰਤੀ’ ਵਾਲੀਆਂ ਵੀਡੀਓਜ਼ ਅਤੇ ਤਸਵੀਰਾਂ ਮਿਲੀਆਂ ਹਨ। ਡਿਪਟੀ ਕਮਿਸ਼ਨਰ ਆਫ ਪੁਲੀਸ (ਵਿਸ਼ੇਸ਼) ਸੈੱਲ ਸੰਜੀਵ ਕੁਮਾਰ ਯਾਦਵ ਨੇ ਦੱਸਿਆ, ‘‘ਖਾਲਿਸਤਾਨ ਲਬਿਰੇਸ਼ਨ ਫੋਰਸ ਦੇ ਸਮਰਥਕ ਮਹਿੰਦਰ ਦੀਆਂ ਗਤੀਵਿਧੀਆਂ ਬਾਰੇ ਪੁਲੀਸ ਨੂੰ ਜਾਣਕਾਰੀ ਮਿਲੀ ਸੀ। ਊਹ ਕੌਮੀ ਰਾਜਧਾਨੀ ਵਿੱਚ ਅਤਿਵਾਦੀ ਗਤੀਵਿਧੀ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਮਗਰੋਂ ਹਾਸਤਸਾਲ ਨੇੜੇ 15 ਜੂਨ ਨੂੰ ਨਾਕਾ ਲਾ ਕੇ ਮੋਹਿੰਦਰ ਨੂੰ ਕਾਬੂ ਕਰ ਲਿਆ ਗਿਆ।’’ ਊਸ ਤੋਂ ਕੀਤੀ ਗਈ ਪੁੱਛ-ਪੜਤਾਲ ਮਗਰੋਂ ਲਵਪ੍ਰੀਤ ਨੂੰ ਹਰਿਆਣਾ ਦੇ ਕੈਥਲ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿੱਚ ਦੋਵਾਂ ਦੀ ਪੁੱਛ-ਪੜਤਾਲ ਦੇ ਆਧਾਰ ’ਤੇ ਪੁਲੀਸ ਨੇ ਪੰਜਾਬ ਦੇ ਮਾਨਸਾ ਤੋਂ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
-ਪੀਟੀਆਈ