ਸੰਤ ਕਬੀਰ ਨਗਰ (ਯੂਪੀ), 24 ਜੁਲਾਈ
ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਤੋਂ ਇੱਕ ਸਿਖਲਾਈ ਮੁਹਿੰਮ ਦੌਰਾਨ ਉਡਾਣ ਭਰਨ ਵਾਲੇ ਭਾਰਤੀ ਹਵਾਈ ਫ਼ੌਜ ਦੇ ਇੱਕ ਲੜਾਕੂ ਜਹਾਜ਼ ਵਿੱਚ ਅੱਜ ‘ਤਕਨੀਕੀ ਨੁਕਸ’ ਪੈ ਗਿਆ, ਜਿਸ ਕਾਰਨ ਸੁਰੱਖਿਆ ਲਈ ਉਸ ਦਾ ਇੱਕ ਵਾਧੂ ਤੇਲ ਵਾਲਾ ਟੈਂਕ ਡੇਗਣਾ ਪਿਆ। ਲੜਾਕੂ ਜਹਾਜ਼ ਜੈਗੁਆਰ ਦਾ ਇਹ ਵਾਧੂ ਤੇਲ ਵਾਲਾ ਟੈਂਕ ਸੰਤ ਕਬੀਰ ਨਗਰ ਜ਼ਿਲ੍ਹੇ ਦੇ ਖਲੀਲਾਬਾਦ ਦੇ ਇੱਕ ਖੇਤਰ ਵਿੱਚ ਡਿੱਗਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਭਾਰਤੀ ਹਵਾਈ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। -ਪੀਟੀਆਈ