ਅਮੇਠੀ, 13 ਜੂਨ
ਇੱਥੇ ਟਰੇਨੀ ਪਾਇਲਟ ਅੱਜ ਉਸ ਸਮੇਂ ਵਾਲ-ਵਾਲ ਬਚ ਗਿਆ ਜਦੋਂ ਉਸ ਦਾ ਸਿਖਲਾਈ ਵਾਲਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇੰਦਰਾ ਗਾਂਧੀ ਰਾਸ਼ਟਰੀ ਉਡਾਨ ਅਕੈਡਮੀ (ਆਈਜੀਆਰਯੂਏ) ਦੇ ਮੀਡੀਆ ਇੰਚਾਰਜ ਆਰ ਕੇ ਦਿਵੇਦੀ ਨੇ ਦੱਸਿਆ ਕਿ ਐਮਰਜੈਂਸੀ ਲੈਂਡਿੰਗ ਕਰਵਾਉਣ ਵਾਲਾ ਟਰੇਨੀ ਪਾਇਲਟ ਅਭੈ ਸੁਰੱਖਿਅਤ ਹੈ। ਜਾਣਕਾਰੀ ਅਨੁਸਾਰ ਪਟੇਲ ਨੇ ਅਡੈਕਡਮੀ ਤੋਂ ਉਡਾਨ ਭਰੀ ਸੀ ਪਰ ਉਸ ਨੂੰ ਅਮੇਠੀ-ਰਾਏਬਰੇਲੀ ਸਰਹੱਦ ਨੇੜਲੇ ਪਿੰਡ ਮੁਹੰਮਦਪੁਰ ਚੁਰਾਈ ਵਿੱਚ ਐੱਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। -ਪੀਟੀਆਈ