ਨਵੀਂ ਦਿੱਲੀ/ਆਗਰਾ, 14 ਜੂਨ
ਕੋਵਿਡ-19 ਮਹਾਮਾਰੀ ਕਾਰਨ ਕਰੀਬ ਦੋ ਮਹੀਨਿਆਂ ਤੋਂ ਬੰਦ ਤਾਜ ਮਹਿਲ ਅਤੇ ਕੇਂਦਰ ਵੱਲੋਂ ਸੁਰੱਖਿਅਤ ਹੋਰ ਸਮਾਰਕਾਂ ਨੂੰ ਸੈਲਾਨੀਆਂ ਲਈ 16 ਜੂਨ ਤੋਂ ਮੁੜ ਖੋਲ੍ਹ ਦਿੱਤਾ ਜਾਵੇਗਾ। ਇਹ ਜਾਣਕਾਰੀ ਅੱਜ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਇੱਕ ਅਧਿਕਾਰੀ ਨੇ ਦਿੱਤੀ। ਇਸ ਅਧੀਨ ਦੇਸ਼ ਭਰ ’ਚ 3,693 ਸਮਾਰਕ ਅਤੇ 50 ਅਜਾਇਬਘਰ ਆਉਂਦੇ ਹਨ। ਅਧਿਕਾਰੀ ਨੇ ਦੱਸਿਆ ਕਿ ਸੈਲਾਨੀ ਦਾਖਲਾ ਟਿਕਟ ਆਨਲਾਈਨ ਬੁੱਕ ਕਰਵਾ ਸਕਣਗੇ। ਸਮਾਰਕਾਂ ’ਤੇ ਆਫਲਾਈਨ ਟਿਕਟਾਂ ਦੀ ਵਿਕਰੀ ਨਹੀਂ ਹੋਵੇਗੀ। -ਪੀਟੀਆਈ