ਨਵੀਂ ਦਿੱਲੀ, 21 ਜੁਲਾਈ
ਵਿਸ਼ਵ ਦੇ ਸਭ ਤੋਂ ਵੱਡੇ ਵੈਕਸੀਨ (ਗਿਣਤੀ ’ਚ) ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਐੱਸਆਈ) ਨੇ ਪੱਤਰ ਰਾਹੀਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਮੌਜੂਦਾ ਡਰੱਗ ਰੈਗੂਲੇਟਰੀ ਸਿਸਟਮ ’ਚ ਸੁਧਾਰ ਦਾ ਸੁਝਾਅ ਦਿੱਤਾ ਹੈ। ਇਸ ਵਿੱਚ ਕਲੀਨੀਕਲ ਟਰਾਇਲ ਦੌਰਾਨ ਗ਼ੈਰ-ਕਰੋਨਾ ਟੀਕਿਆਂ ਦੇ ਨਿਰਮਾਣ ਅਤੇ ਭੰਡਾਰ ਕਰਨ ਦੀ ਆਗਿਆ ਦੇਣਾ ਸ਼ਾਮਲ ਹੈ।-ਏਜੰਸੀ