ਜ਼ੰਜ਼ਰਕਾ/ਉਨਾਈ (ਗੁਜਰਾਤ), 13 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿੂ ਨੇ ਸੰਵਿਧਾਨ ਵਿੱਚ ਧਾਰਾ 370 ਦਾ ਪ੍ਰਬੰਧ ਕਰ ਕੇ ਜੰਮੂ ਕਸ਼ਮੀਰ ਵਿੱਚ ਕਾਫੀ ਗੜਬੜ ਪੈਦਾ ਕੀਤੀ ਪਰ ਨਰਿੰਦਰ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਇਹ ਧਾਰਾ ਖ਼ਤਮ ਕਰ ਕੇ 2019 ਵਿੱਚ ਇਸ ਗਲਤੀ ਨੂੰ ਸੁਧਾਰਿਆ।
ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੀ ‘ਗੌਰਵ ਯਾਤਰਾ’ ਨੂੰ ਝੰਡੀ ਦਿਖਾਉਣ ਲਈ ਕਰਵਾਏ ਗਏ ਇਕ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਕਾਂਗਰਸ ਉਨ੍ਹਾਂ ਦੀ ਪਾਰਟੀ ’ਤੇ ਤਨਜ ਕੱਸਦੀ ਸੀ ਪਰ ਹੁਣ ਮੰਦਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਸੀਨੀਅਰ ਭਾਜਪਾ ਆਗੂ ਨੇ ਅਹਿਮਦਾਬਾਦ ਵਿੱਚ ਜ਼ੰਜ਼ਰਕਾ ਤੋਂ ਇਕ ਯਾਤਰਾ ਅਤੇ ਨਵਸਾਰੀ ਜ਼ਿਲ੍ਹੇ ’ਚ ਪੈਂਦੇ ਉਨਾਈ ਤੋਂ ਦੋ ਹੋਰ ਯਾਰਤਾਵਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। -ਪੀਟੀਆਈ