ਨਵੀਂ ਦਿੱਲੀ: ਕੇਂਦਰੀ ਅਸਿੱਧੇ ਟੈਕਸ ਤੇ ਸੀਮਾ ਟੈਕਸ ਬੋਰਡ (ਸੀਬੀਆਈਸੀ) ਨੇ ਕਿਹਾ ਕਿ ਸਰਕਾਰ ਨੇ ਜੁਲਾਈ 2017 ਤੋਂ ਜੁਲਾਈ 2020 ਤੱਕ ਜੀਐੱਸਟੀਆਰ-3ਬੀ ਫਾਰਮ ਭਰਨ ਲਈ ਵੱਧ ਤੋਂ ਵੱਧ ਦੇਰੀ ਫੀਸ 500 ਰੁਪਏ ਪ੍ਰਤੀ ਰਿਟਰਨ ਤੈਅ ਕਰ ਦਿੱਤੀ ਹੈ। ਹਾਲਾਂਕਿ ਇਹ ਸਹੂਲਤ ਤਾਂ ਹੀ ਮੁਹੱਈਆ ਹੋਵੇਗੀ ਜੇਕਰ ਇਸ ਮਿਆਦ ਦੀ ਜੀਐੱਸਟੀਆਰ-3ਬੀ ਰਿਟਰਨ 30 ਸਤੰਬਰ 2020 ਤੋਂ ਪਹਿਲਾਂ ਭਰ ਦਿੱਤੀ ਜਾਵੇ।
-ਪੀਟੀਆਈ