ਨਵੀਂ ਦਿੱਲੀ, 14 ਸਤੰਬਰ
ਦਿੱਲੀ ’ਚ ਰੇਲ ਪੱਟੜੀਆਂ ਦੇ ਨੇੜਿਓਂ 48 ਹਜ਼ਾਰ ਝੁੱਗੀਆਂ ਫਿਲਹਾਲ ਚਾਰ ਹਫ਼ਤੇ ਤੱਕ ਨਹੀਂ ਹਟਣਗੀਆਂ। ਅੱਜ ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਂਦਰ ਨੇ ਅਜੇ ਝੁੱਗੀਆਂ ਹਟਾਉਣ ਬਾਰੇ ਫ਼ੈਸਲਾ ਕਰਨਾ ਹੈ। ਕੇਂਦਰ ਵੱਲੋਂ ਉਨ੍ਹਾਂ ਕਿਹਾ ਕਿ ਅਜੇ ਕਿਸੇ ਨੂੰ ਵੀ ਹਟਾਇਆ ਨਹੀਂ ਜਾਵੇਗਾ ਕਿਉਂਕਿ ਫ਼ੈਸਲਾ ਰੇਲਵੇ, ਦਿੱਲੀ ਸਰਕਾਰ ਤੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਸਲਾਹ ਨਾਲ ਹੋਵੇਗਾ। ਸੁਪਰੀਮ ਕੋਰਟ ਨੇ ਕੇਂਦਰ ਦੇ ਭਰੋਸੇ ਨੂੰ ਰਿਕਾਰਡ ਕੀਤਾ ਤੇ ਹੁਕਮ ਦਿੱਤਾ ਕਿ ਚਾਰ ਹਫ਼ਤਿਆਂ ਤੱਕ ਝੁੱਗੀ ਵਾਲਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ।