ਗਾਜ਼ੀਆਬਾਦ: ਵਾਰਾਨਸੀ ਵਿਚ ਮਾਰਚ, 2006 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ’ਚ ਅਤਿਵਾਦੀ ਵਲੀਉੱਲ੍ਹਾ ਨੂੰ ਗਾਜ਼ੀਆਬਾਦ ਕੋਰਟ ਨੇ ਦੋਸ਼ੀ ਠਹਿਰਾਇਆ ਹੈ। ਉਸ ਨੂੰ ਦੋ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ ਬਾਰੇ ਹੁਕਮ 6 ਜੂਨ ਨੂੰ ਸੁਣਾਏ ਜਾਣਗੇ। ਇਹ ਧਮਾਕੇ ਸੰਕਟ ਮੋਚਨ ਮੰਦਰ ਤੇ ਛਾਉਣੀ ਰੇਲਵੇ ਸਟੇਸ਼ਨ ’ਤੇ ਸੱਤ ਮਾਰਚ, 2206 ਨੂੰ ਹੋਏ ਸਨ। ਇਨ੍ਹਾਂ ਵਿਚ 20 ਲੋਕਾਂ ਦੀ ਮੌਤ ਹੋਈ ਸੀ ਤੇ 100 ਫੱਟੜ ਹੋਏ ਸਨ। -ਪੀਟੀਆਈ