ਨਵੀਂ ਦਿੱਲੀ, 17 ਫਰਵਰੀ
ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ 15 ਦਿਨਾਂ ਵਿੱਚ ਪੂਰੇ ਦੇਸ਼ ਵਿੱਚ ਤਾਪਮਾਨ ਵਧਣ ਦੇ ਆਸਾਰ ਹਨ ਤੇ ਮੌਸਮ ਖੁਸ਼ਕ ਰਹੇਗਾ। ਇਸੇ ਦੌਰਾਨ 24 ਫਰਵਰੀ ਤੋਂ 2 ਮਾਰਚ ਤਕ ਘੱਟੋ-ਘੱਟ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋਵੇਗਾ। ਇਹ ਵੀ ਸੰਕੇਤ ਮਿਲੇ ਹਨ ਕਿ ਅਗਲੇ ਦੋ ਹਫਤਿਆਂ ਵਿੱਚ ਉੱਤਰ ਹਿੰਦ ਮਹਾਸਾਗਰ ਵਿੱਚ ਚੱਕਰਵਾਤ ਦੀ ਕੋਈ ਉਮੀਦ ਨਹੀਂ ਹੈ ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। -ਪੀਟੀਆਈ