ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਭਾਜਪਾ ਆਗੂ ਤੇ ਪੱਛਮੀ ਬੰਗਾਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਭਰਾ ਸੋਮੇਂਦੂ ਅਧਿਕਾਰੀ ਨੂੰ ‘ਜ਼ੈੱਡ’ ਪਲੱਸ ਸੁਰੱਖਿਆ ਛਤਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੇਂਦਰ ਨੇ ਗ੍ਰੇਟਰ ਕੂਚ ਬਿਹਾਰ ਪੀਪਲਜ਼ ਐਸੋਸੀਏਸ਼ਨ (ਜੀਸੀਪੀਏ) ਦੇ ਆਗੂ ਅਨੰਤਾ ਮਹਾਰਾਜ ਨੂੰ ਹੇਠਲੀ ਸ਼੍ਰੇਣੀ ਦੀ ‘ਵਾਈ ਪਲੱਸ’ ਸੁਰੱਖਿਆ ਦਿੱਤੀ ਹੈ। ਮਹਾਰਾਜ ਦੇ ਰਾਜਬੰਗਸ਼ੀ ਭਾਈਚਾਰੇ ’ਚ ਵੱਡੀ ਗਿਣਤੀ ਪ੍ਰਸ਼ੰਸਕ ਹਨ। -ਪੀਟੀਆਈ