ਨਵੀਂ ਦਿੱਲੀ, 11 ਅਪਰੈਲ
ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੇਸ਼ ਦੇ ਅਗਲੇ ਮੁੱਖ ਚੋਣ ਕਮਿਸ਼ਨਰ ਹੋਣਗੇ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਨਿਰਵਾਚਨ ਸਦਨ ਦੀ ਉਚ ਅਸਾਮੀ ਲਈ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਸਬੰਧੀ ਹੁਕਮ ਜਲਦੀ ਜਾਰੀ ਹੋਣਗੇ। ਸੁਸ਼ੀਲ ਚੰਦਰਾ 14 ਫਰਵਰੀ 2019 ਨੂੰ ਚੋਣ ਕਮਿਸ਼ਨਰ ਨਿਯੁਕਤ ਹੋਏ ਸਨ ਤੇ ਉਨ੍ਹਾਂ ਦੇ 13 ਅਪਰੈਲ ਨੂੰ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ।-ਪੀਟੀਆਈ