ਸ੍ਰੀਨਗਰ, 17 ਅਪਰੈਲ
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ 16 ਅਪਰੈਲ ਨੂੰ ਅਤਿਵਾਦੀਆਂ ਨਾਲ ਲੜਦੇ ਸ਼ਹੀਦ ਹੋਣ ਵਾਲੇ 29 ਸਾਲ ਦੇ ਲਾਂਸ ਨਾਇਕ ਨਿਸ਼ਾਨ ਸਿੰਘ ਨੂੰ ਥਲ ਸੈਨਾ ਨੇ ਅੱਜ ਸ਼ਰਧਾਂਜਲੀ ਭੇਟ ਕੀਤੀ| ਸ੍ਰੀਨਗਰ ਦੇ ਬੀਬੀ ਕੈਂਟ ਵਿੱਚ ਸਮਾਰੋਹ ਵਿੱਚ ਲੈਫਟੀਨੈਂਟ ਜਨਰਲ ਡੀਪੀ ਪਾਂਡੇ, ਚਿਨਾਰ ਕੋਰ ਕਮਾਂਡਰ ਅਤੇ ਸਾਰੇ ਰੈਂਕ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਉਹ 2013 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਹਰਿਆਣਾ ਦੇ ਪਿੰਡ-ਭਾਵਦੀਨ ਜ਼ਿਲ੍ਹਾ ਸਿਰਸਾ ਨਾਲ ਸਬੰਧਤ ਸੀ। ਉਹ ਵਿਆਹਿਆ ਸੀ। ਲਾਂਸ ਨਾਇਕ ਨਿਸ਼ਾਨ ਸਿੰਘ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਜੱਦੀ ਸਥਾਨ ‘ਤੇ ਲਿਜਾਇਆ ਜਾਵੇਗਾ।