ਸ਼ਿਮਲਾ, 24 ਅਗਸਤ
ਇਥੋਂ ਦੇ ਜੁਬਰਹੱਟੀ ਹਵਾਈ ਅੱਡੇ ਤੋਂ ਢਾਈ ਸਾਲਾਂ ਮਗਰੋਂ ਹਵਾਈ ਸੇਵਾਵਾਂ ਬਹਾਲ ਹੋਣਗੀਆਂ ਜਦੋਂ 6 ਸਤੰਬਰ ਨੂੰ ਇਸ ਹਵਾਈ ਅੱਡੇ ਤੋਂ ਅਲਾਇੰਸ ਏਅਰਲਾਈਨਜ਼ ਦਾ ਜਹਾਜ਼ ਉਡਾਣ ਭਰੇਗਾ। ਇਹ ਉਡਾਣ ਨਾ ਸਿਰਫ ਦਿੱਲੀ ਬਲਕਿ ਧਰਮਸ਼ਾਲਾ ਤੇ ਕੁੱਲੂ ਨੂੰ ਵੀ ਸ਼ਿਮਲਾ ਨਾਲ ਜੋੜੇਗੀ। ਹਿਮਾਚਲ ਦੇ ਚੀਫ ਸਕੱਤਰ ਆਰ. ਡੀ. ਧੀਮਾਨ ਨੇ ਦੱਸਿਆ ਕਿ ਏਅਰ ਅਲਾਇੰਸ ਤੇ ਸੈਰ-ਸਪਾਟਾ ਵਿਭਾਗ ਵਿਚਾਲੇ ਸਮਝੌਤਾ ਹੋਣ ਮਗਰੋਂ ਹਵਾਈ ਸੇਵਾ ਬਹਾਲ ਹੋਏਗੀ। ਇਸ ਸਬੰਧ ਵਿੱਚ ਉਨ੍ਹਾਂ ਨੇ ਅਲਾਇੰਸ ਏਅਰ ਦੇ ਸੀਈਓ ਵਿਨੀਤ ਸੂਦ ਨਾਲ ਵੀ ਗੱਲਬਾਤ ਕੀਤੀ। -ਏਜੰਸੀ