ਮੁੰਬਈ, 24 ਜਨਵਰੀ
ਹਫਤੇ ਦੇ ਅੱਜ ਪਹਿਲੇ ਦਿਨ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 1900 ਅੰਕ ਡਿੱਗ ਗਿਆ। ਇਸ ਕਾਰਨ ਨਿਵੇਸ਼ਕਾਂ ਦੇ 11 ਲੱਖ ਕਰੋੜ ਰੁਪਏ ਡੁੱਬ ਗਏ। ਅੱਜ ਜ਼ੁਮੈਟੋ ਤੇ ਪੇਟੀਐਮ ਦੇ ਸਟਾਕ ਵੀ ਬੁਰੀ ਤਰ੍ਹਾਂ ਡਿੱਗੇ। ਸ਼ੇਅਰ ਬਾਜ਼ਾਰ ਵਿਚ ਗਿਰਾਵਟ ਲਗਾਤਾਰ ਪੰਜਵੇਂ ਦਿਨ ਜਾਰੀ ਹੈ।