ਨਵੀਂ ਦਿੱਲੀ: ਰੂਸ ਨੇ ਕਿਹਾ ਹੈ ਕਿ ਯੂਕਰੇਨ ਲਈ ਵਿਦੇਸ਼ੀ ਹਥਿਆਰ ਲੈ ਕੇ ਜਾਣ ਵਾਲੇ ਕਾਫਲੇ ਰੂਸੀ ਹਥਿਆਬੰਦ ਬਲਾਂ ਦੇ ਨਿਸ਼ਾਨੇ ’ਤੇ ਹੋਣਗੇ। ਰੂਸ ਦੇ ਉਪ ਵਿਦੇਸ਼ ਮੰਤਰੀ ਸੇਰਗੇਈ ਰਿਆਬਕੋਵ ਨੇ ਕਿਹਾ ਕਿ ਰੂਸ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਯੂਕਰੇਨ ਨੂੰ ਹਥਿਆਰ ਦੇਣ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਸਪਲਾਈ ਕਰਨ ਲਈ ਵਿਦੇਸ਼ੀ ਹਥਿਆਰ ਲੈ ਕੇ ਜਾਣ ਵਾਲੇ ਕਾਫਲੇ ਰੂਸੀ ਹਥਿਆਰਬੰਦ ਬਲਾਂ ਦੇ ਨਿਸ਼ਾਨੇ ’ਤੇ ਹੋਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਖ਼ਿਲਾਫ਼ ਨਿੱਜੀ ਪਾਬੰਦੀਆਂ ਦੀ ਸੂਚੀ ਤਿਆਰ ਹੈ ਅਤੇ ਜਲਦੀ ਹੀ ਇਸ ਸੂਚੀ ਨੂੰ ਜਨਤਕ ਕੀਤਾ ਜਾਵੇਗਾ। ਯੂਕਰੇਨ ਦੀ ਖ਼ਬਰ ਏਜੰਸੀ ਪ੍ਰਾਵਡਾ ਦੀ ਖ਼ਬਰ ਅਨੁਸਾਰ ਰਿਆਬਕੋਵ ਨੇ ਕਿਹਾ ਕਿ ਜੇਕਰ ਅਮਰੀਕਾ ਤਿਆਰ ਹੈ ਤਾਂ ਉਸ ਨਾਲ ਸੁਰੱਖਿਆ ਸਬੰਧੀ ਗੱਲਬਾਤ ਮੁੜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। -ਆਈਏਐੱਨਐੱਸ