ਸੰਯੁਕਤ ਰਾਸ਼ਟਰ: ਪਰਮਾਣੂ ਨਿਸ਼ਸਤਰੀਕਰਨ ਦੀ ਬੁਨਿਆਦ ਸਮਝੇ ਜਾਣ ਵਾਲੇ ਸੰਯੁਕਤ ਰਾਸ਼ਟਰ ਦੇ ਸਮਝੌਤੇ ਦੇ ਆਖਰੀ ਦਸਤਾਵੇਜ਼ਾਂ ’ਚ ਰੂਸ ਨੇ ਅੜਿੱਕਾ ਪਾ ਦਿੱਤਾ ਹੈ। ਇਸ ਦਸਤਾਵੇਜ਼ ’ਚ ਯੂਕਰੇਨ ’ਤੇ ਰੂਸੀ ਫੌਜ ਦੇ ਹਮਲੇ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ’ਤੇ ਫੌਜੀ ਕਬਜ਼ੇ ਦੀ ਨਿੰਦਾ ਕੀਤੀ ਗਈ ਹੈ। ਇਸ ਫੌਜੀ ਕਬਜ਼ੇ ਨੇ ਪਰਮਾਣੂ ਹਾਦਸੇ ਦੇ ਖਦਸ਼ੇ ਪੈਦਾ ਕਰ ਦਿੱਤੇ ਹਨ। -ਪੀਟੀਆਈ