ਜੈਪੁਰ, 19 ਅਪਰੈਲ
ਅਜਮੇਰ ਦੇ ਸਰਕਾਰੀ ਹਸਪਤਾਲ ‘ਚ ਸੋਮਵਾਰ ਨੂੰ ‘ਵਾਰਮਰ’ ਦੇ ਵੱਧ ਤਾਪਮਾਨ ਕਾਰਨ ਦੋ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਹਾਦਸਾ ਸਰਕਾਰੀ ਹਸਪਤਾਲ ਦੇ ਜ਼ੱਚਾ-ਬੱਚਾ ਸੈਕਸ਼ਨ ਵਿੱਚ ਹੋਇਆ। ਬੱਚਿਆਂ ਨੂੰ ਗਰਮ ਰੱਖਣ ਲਈ ‘ਵਾਰਮਰ’ ਵਰਤਿਆ ਜਾਂਦਾ ਹੈ। ਤਕਨੀਕੀ ਖਰਾਬੀ ਕਾਰਨ ਤਾਪਮਾਨ ਅਚਾਨਕ ਵਧਣ ਕਾਰਨ 12 ਦਿਨਾਂ ਦੀ ਬੱਚੀ ਅਤੇ ਪੰਜ ਦਿਨਾਂ ਦੇ ਬੱਚੇ ਦੀ ਮੌਤ ਹੋ ਗਈ।