ਜੋਧਪੁਰ, 24 ਅਪਰੈਲ
ਰਾਜਸਥਾਨ ਪੁਲੀਸ ਨੇ ਜਾਲੌਰ ਦੇ ਇਕ ਮੰਦਰ ਵਿੱਚ ਇਕ ਨਵੇਂ ਵਿਆਹੇ ਦਲਿਤ ਜੋੜੇ ਨੂੰ ਪੂਜਾ ਕਰਨ ਦੀ ਇਜਾਜ਼ਤ ਨਾ ਦੇਣ ਦੇ ਦੋਸ਼ ਹੇਠ ਇਕ ਪੁਜਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸ਼ਨਿਚਰਵਾਰ ਨੂੰ ਵਾਪਰੀ ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਗਈ, ਜਿਸ ਵਿੱਚ ਵੇਲਾ ਭਾਰਤੀ ਜ਼ਿਲ੍ਹੇ ਦੇ ਅਹੋਰ ਅਧੀਨ ਪੈਂਦੇ ਨੀਲਕੰਠ ਪਿੰਡ ਵਿੱਚ ਪੁਜਾਰੀ ਮੰਦਰ ਦੇ ਗੇਟ ’ਤੇ ਦਲਿਤ ਜੋੜੇ ਨੂੰ ਕਥਿਤ ਤੌਰ ’ਤੇ ਰੋਕਦੇ ਹੋਏ ਦਿਖ ਰਿਹਾ ਹੈ। ਵੀਡੀਓ ਵਿੱਚ ਉਨ੍ਹਾਂ ਵਿਚਾਲੇ ਹੋਈ ਬਹਿਸ ਵੀ ਰਿਕਾਰਡ ਹੋ ਗਈ। ਉਪਰੰਤ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਪੁਲੀਸ ਨਾਲ ਸੰਪਰਕ ਕੀਤਾ ਅਤੇ ਪੁਜਾਰੀ ਖ਼ਿਲਾਫ਼ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ ਜਾਤੀ (ਅੱਤਿਆਚਾਰ ਰੋਕੂ) ਐਕਟ ਤਹਿਤ ਕੇਸ ਦਰਜ ਕਰਵਾਇਆ। ਜਾਲੌਰ ਦੇ ਐੱਸ.ਪੀ. ਹਰਸ਼ਵਰਧਨ ਅਗਰਵਾਲ ਨੇ ਅੱਜ ਕਿਹਾ, ‘‘ਅਸੀਂ ਪੁਜਾਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’’ -ਪੀਟੀਆਈ