ਜੋਧਪੁਰ/ਜੈਪੁਰ, 30 ਜੁਲਾਈ
ਰਾਜਸਥਾਨ ਵਿੱਚ ਤਕਰੀਬਨ ਤਿੰਨ ਮਹੀਨਿਆਂ ਵਿੱਚ ਪਸ਼ੂਆਂ ਦੀ ਲਾਇਲਾਜ ‘ਲੰਪੀ ਬਿਮਾਰੀ’ ਨੇ 1200 ਤੋਂ ਵੱਧ ਗਊਆਂ ਦੀ ਜਾਨ ਲੈ ਲਈ ਹੈ ਅਤੇ 25,000 ਪਸ਼ੂ ਬਿਮਾਰ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਜੈਪੁਰ ਤੋਂ ਸੀਨੀਅਰ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ‘ਚ ਭੇਜਣ ਸਮੇਤ ਕਈ ਕਦਮ ਚੁੱਕ ਰਹੀ ਹੈ। ਛੂਤ ਵਾਲੀ ਲਾਇਲਾਜ ਚਮੜੀ ਦੀ ਬਿਮਾਰੀ ਨੇ ਰਾਜਸਥਾਨ ਵਿੱਚ ਜਾਨਵਰਾਂ ’ਤੇ ਕਹਿਰ ਢਾਹਿਆ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਲਐੱਸਡੀਵੀ ਜਾਂ ‘ਲੰਪੀ’ ਕਹੀ ਜਾਣ ਵਾਲੀ ਇਹ ਛੂਤ ਵਾਲੀ ਬਿਮਾਰੀ ਦਾ ਕੋਈ ਸਹੀ ਇਲਾਜ ਨਾ ਹੋਣ ਕਾਰਨ ਇਹ ਪਸ਼ੂਆਂ ‘ਚ ਤੇਜ਼ੀ ਨਾਲ ਫੈਲ ਰਹੀ ਹੈ।