ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਬਰਸੀ ਮੌਕੇ ਅੱਜ ਕਿਹਾ ਕਿ ਉਹ ਉਨ੍ਹਾਂ ਦਾ ਨਾਇਕ ਅਤੇ ਵਿਰੋਧ ਦਾ ਪ੍ਰਤੀਕ ਹੈ। ਜ਼ਿਕਰਯੋਗ ਹੈ ਕਿ ਕਥਿਤ ਭੇਦਭਾਵ ਕਾਰਨ ਪੀਐੱਚਡੀ ਦੇ ਵਿਦਿਆਰਥੀ ਵੇਮੁਲਾ ਨੇ 17 ਜਨਵਰੀ 2016 ਨੂੰ ਭੇਦਭਾਵ ਖੁਦਕੁਸ਼ੀ ਕਰ ਲਈ ਸੀ।
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਸਿਰਫ਼ ਦਲਿਤ ਹੋਣ ਕਰ ਕੇ ਰੋਹਿਤ ਨਾਲ ਅੱਤਿਆਚਾਰ ਹੋਇਆ ਅਤੇ ਜਾਨ ਚਲੀ ਗਈ। ਸਾਲ ਲੰਘ ਰਹੇ ਹਨ ਪਰ ਉਹ ਅੱਜ ਵੀ ਵਿਰੋਧ ਦਾ ਪ੍ਰਤੀਕ ਹੈ ਅਤੇ ਉਸ ਦੀ ਬਹਾਦਰ ਮਾਂ ਆਖਰੀ ਸਮੇਂ ਤਕ ਲੜਾਈ ਲੜ ਕੇ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਅਖ਼ੀਰ ਤੱਕ ਸੰਘਰਸ਼ ਕਰਨ ਲਈ ਰੋਹਿਤ ਉਸ ਦਾ ਨਾਇਕ ਹੈ। -ਪੀਟੀਆਈ