ਆਈਜ਼ੌਲ, 25 ਅਪਰੈਲ
ਰਾਸ਼ਟਰਪਤੀ ਰਾਮਨਾਥ ਕੋਵਿੰਦ 5 ਮਈ ਨੂੰ ਮਿਜ਼ੋਰਮ ਦੌਰਾ ਕਰਨਗੇ। ਇੱਕ ਅਧਿਕਾਰੀ ਨੇ ਸੋਮਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਈਜ਼ੌਲ ਦੇ ਤਨ੍ਹਰਿਲ ਵਿੱਚ ਮਿਜ਼ੋਰਮ ਯੂਨੀਵਰਸਿਟੀ (ਐੱਮਯੂ) ਵਿੱਚ ਕਨਵੋਕੇਸ਼ਨ ਵਿੱਚ ਸ਼ਾਮਲ ਹੋਣ ਲਈ ਇਸ ਉੱਤਰ-ਪੂਰਬੀ ਸੂਬੇ ਵਿੱਚ ਆਉਣਗੇ। ਜੁਲਾਈ 2017 ਵਿੱਚ ਰਾਸ਼ਟਰਪਤੀ ਬਣਨ ਮਗਰੋਂ ਸ੍ਰੀ ਕੋਵਿੰਦ ਦਾ ਦੂਜਾ ਮਿਜ਼ੋਰਮ ਦੌਰਾ ਹੋਵੇਗਾ। -ਪੀਟੀਆਈ