ਨਵੀਂ ਦਿੱਲੀ, 4 ਜੁਲਾਈ
ਭਾਰਤੀ ਥਲ ਸੈਨਾ ਨੇ ਲੇਹ ਸਥਿਤ ਫੌਜੀ ਹਸਪਤਾਲ ਦੇ ਉਸ ਮੈਡੀਕਲ ਕੇਂਦਰ ਦੀ ਆਲੋਚਨਾ ਨੂੰ ਮੰਦਭਾਗਾ ਤੇ ਬੇਬੁਨਿਆਦਾ ਕਰਾਰ ਦਿੱਤਾ ਹੈ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਵਾਨ ਵਾਦੀ ਵਿੱਚ ਚੀਨੀ ਫੌਜੀਆਂ ਨਾਲ ਝੜਪ ਵਿੱਚ ਜ਼ਖ਼ਮੀ ਹੋਏ ਜਵਾਨਾਂ ਨਾਲ ਗੱਲਬਾਤ ਕੀਤੀ। ਥਲ ਸੈਨਾ ਨੇ ਬਿਆਨ ਵਿੱਚ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਆਪਣੇ ਜਵਾਨਾਂ ਨੂੰ ਸਰਵੋਤਮ ਇਲਾਜ ਮੁਹੱਈਆ ਕਰਵਾਉਂਦੇ ਹਨ। ਵਿਵਾਦ ਇਹ ਪੈਦਾ ਹੋਇਆ ਸੀ ਕਿ ਸੋਸ਼ਲ ਮੀਡੀਆ ਵਿੱਚ ਕਿਹਾ ਗਿਆ ਕਿ ਜਿਥੇ ਪ੍ਰਧਾਨ ਮੰਤਰੀ ਜਵਾਨਾਂ ਨਾਲ ਗੱਲ ਕਰ ਰਹੇ ਹਨ ਉਹ ਹਸਪਤਾਲ ਵਰਗਾ ਬਿਲਕੁਲ ਨਹੀਂ ਲੱਗ ਰਿਹਾ ਸੀ, ਕਿਉਂਕਿ ਕਿਧਰੇ ਵੀ ਡਾਕਟਰੀ ਸਾਜ਼ੋ ਸਾਮਾਨ ਨਜ਼ਰ ਨਹੀਂ ਆ ਰਹੇ। ਥਲ ਸੈਨਾ ਨੇ ਸਪਸ਼ਟ ਕੀਤਾ ਕਿ ਸੌ ਬਿਸਤਰਿਆਂ ਵਾਲਾ ਇਹ ਕੇਂਦਰ ਹੰਗਾਮੀ ਹਾਲਤ ਵਾਲਾ ਕੇਂਦਰ ਹਸਪਤਾਲ ਦਾ ਹੀ ਹਿੱਸਾ ਹੈ।