ਨਵੀਂ ਦਿੱਲੀ, 13 ਫਰਵਰੀ
ਰੱਖਿਆ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਤੇ ਪੈਂਗੋਂਗ ਦਾ ਦੌਰਾ ਕਰਨ ਦੀ ਇੱਤਾ ਜ਼ਾਹਰ ਕੀਤੀ ਹੈ। ਇਹ ਉਹੀ ਥਾਂ ਹੈ ਜਿਥੇ ਬੀਤੇ ਸਾਲ ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਹਿੰਸਕ ਟਕਰਾਅ ਹੋਇਆ ਸੀ। ਸੂਤਰਾਂ ਨੇ ਕਿਹਾ ਕਿ ਕਮੇਟੀ ਰਣਨੀਤਿਕ ਪੱਖੋਂ ਮਹੱਤਵਪੂਰਨ ਖੇਤਰ ਦਾ ਦੌਰਾ ਕਰਨ ਲਈ ਸਰਕਾਰ ਤੋਂ ਪਹਿਲਾਂ ਆਗਿਆ ਮੰਗ ਸਕਦੀ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜੋਏਲ ਓਰਾਮ ਦੀ ਅਗਵਾਈ ਵਾਲੀ ਇਹ 30 ਮੈਂਬਰੀ ਕਮੇਟੀ ਮਈ ਜਾਂ ਜੂਨ ਦੇ ਆਖਰੀ ਹਫ਼ਤੇ ਪੂਰਬੀ ਲੱਦਾਖ ਖੇਤਰ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਦੇ ਮੈਂਬਰ ਹਨ। ਇਸ ਖੇਤਰ ਵਿੱਚ ਜਾਣ ਦਾ ਫੈਸਲਾ ਕਮੇਟੀ ਦੀ ਆਖਰੀ ਮੀਟਿੰਗ ਵਿੱਚ ਕੀਤਾ ਗਿਆ ਸੀ। ਸ੍ਰੀ ਗਾਂਧੀ ਉਸ ਬੈਠਕ ਵਿਚ ਮੌਜੂਦ ਨਹੀਂ ਸਨ।