ਬਨਿਹਾਲ/ਜੰਮੂ: ਜੰਮੂ ਸ੍ਰੀਨਗਰ ਕੌਮੀ ਮਾਰਗ ’ਤੇ ਅੱਜ ਇੱਕ ਪਾਸੇ ਆਵਾਜਾਈ ਕਈ ਘੰਟੇ ਬੰਦ ਰਹਿਣ ਬਾਅਦ ਬਹਾਲ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਜ਼ਿਲ੍ਹੇ ਵਿੱਚ ਸਵੇਰੇ ਭਾਰੀ ਬਾਰਿਸ਼ ਮਗਰੋਂ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ ਸੀ ਜਿਸ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਈਵੇਅ ’ਤੇ ਇੱਕ ਪਾਸੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਅਤੇ ਅਮਰਨਾਥ ਯਾਤਰਾ ਲਈ ਯਾਤਰੀਆਂ ਨੂੰ ਬਾਲਟਾਲ ਰੂਟ ਵੱਲ ਲਿਜਾ ਰਹੇ ਜਿਹੜੇ ਵਾਹਨ ਰਾਮਬਨ ਵਿੱਚ ਚੰਦਰਕੂਟ ਵਿਖੇ ਹਾਈਵੇਅ ’ਤੇ ਫਸ ਗਏ ਸਨ ਉਨ੍ਹਾਂ ਨੂੰ ਕਸ਼ਮੀਰ ਵੱਲ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ। -ਪੀਟੀਆਈ