ਜੰਮੂ: ਜੰਮੂ-ਸ੍ਰੀਨਗਰ ਹਾਈਵੇਅ ਇੱਕਪਾਸੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਜਦਕਿ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਨੂੰ ਦੱਖਣੀ ਕਸ਼ਮੀਰ ਨਾਲ ਜੋੜਨ ਵਾਲਾ ਮੁਗਲ ਰੋਡ ਅੱਜ ਛੇਵੇਂ ਦਿਨ ਵੀ ਬੰਦ ਰਿਹਾ। ਟਰੈਫਿਕ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਵੇਰ ਤੋਂ ਹੀ ਜੰਮੂ ਤੋਂ ਸ੍ਰੀਨਗਰ ਵੱਲ ਵਾਹਨ ਚੱਲ ਰਹੇ ਅਤੇ ਧੁੰਦ ਕਾਰਨ ਸਹਿਜੇ-ਸਹਿਜੇ ਅੱਗੇ ਵਧ ਰਹੇ ਹਨ। ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਬਰਫ਼ਬਾਰੀ ਤੇ ਫਿਰ ਮੀਂਹ ਮਗਰੋਂ ਡਿੱਗਾਂ ਢਿੱਗਣ ਕਾਰਨ ਰਾਮਬਨ ਅਤੇ ਬਨਿਹਾਲ ਵਿਚਾਲੇ ਹਾਈਵੇਅ ਬੰਦ ਹੋ ਗਿਆ ਸੀ। ਹਾਲਾਂਕਿ ਅੱਜ ਦੇਰ ਸ਼ਾਮ ਸ੍ਰੀਨਗਰ ਅਤੇ ਜੰਮੂ ਵਿਚਾਲੇ ਇੱਕ ਪਾਸੇ ਤੋਂ ਆਵਾਜਾਈ ਚਲਾ ਦਿੱਤੀ ਗਈ। -ਪੀਟੀਆਈ