ਨਵੀਂ ਦਿੱਲੀ, 30 ਅਗਸਤ
ਸੁਪਰੀਮ ਕੋਰਟ ਦੇ ਪਹਿਲੀ ਵਾਰ ਭਲਕੇ ਨੌਂ ਜੱਜ ਇਕੱਠੇ ਸਹੁੰ ਚੁੱਕਣਗੇ ਜਿਨ੍ਹਾਂ ਵਿਚ ਤਿੰਨ ਔਰਤ ਜੱਜ ਵੀ ਸ਼ਾਮਲ ਹਨ। ਇਨ੍ਹਾਂ ਨੂੰ ਸਹੁੰ ਮੁੱਖ ਜੱਜ ਐਨ ਪੀ ਰਾਮੰਨਾ ਵੱਲੋਂ ਚੁਕਾਈ ਜਾਵੇਗੀ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਇੰਨੇ ਜੱਜਾਂ ਨੂੰ ਇਕੱਠੀ ਸਹੁੰ ਚੁਕਾਈ ਜਾਵੇਗੀ। ਇਸ ਕਾਰਨ ਸਹੁੰ ਚੁੱਕ ਸਮਾਗਮ ਵੀ ਕਰੋਨਾ ਸਾਵਧਾਨੀਆਂ ਕਰ ਕੇ ਪਹਿਲੀ ਵਾਰ ਆਡੀਟੋਰੀਅਮ ਵਿਚ ਕਰਵਾਇਆ ਜਾਵੇਗਾ ਜਦਕਿ ਪਹਿਲਾਂ ਅਜਿਹਾ ਸਮਾਗਮ ਕੋਰਟ ਰੂਮ ਇਕ ਵਿਚ ਹੁੰਦਾ ਸੀ। ਨਵੇਂ ਜੱਜਾਂ ਵਿਚ ਜਸਟਿਸ ਏ ਐਸ ਓਕਾ, ਜਸਟਿਸ ਵਿਕਰਮ ਨਾਥ, ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ, ਜਸਟਿਸ ਹਿਮਾ ਕੋਹਲੀ, ਜਸਟਿਸ ਬੀਵੀ ਨਾਗਾਰਥਨਾ, ਜਸਟਿਸ ਸੀਟੀ ਰਵੀ ਕੁਮਾਰ, ਜਸਟਿਸ ਐਮ ਐਮ ਸੁੰਦਰੇਸ਼, ਜਸਟਿਸ ਬੇਲਾ ਐਮ ਤ੍ਰਿਵੇਦੀ ਤੇ ਜਸਟਿਸ ਪੀ ਐਸ ਨਾਰਾਸਿੰਮਾ ਸ਼ਾਮਲ ਹਨ। ਇਨ੍ਹਾਂ ਵਿਚ ਇਕ ਔਰਤ ਜੱਜ ਦੀ ਸਾਲ 2027 ਵਿਚ ਸੁਪਰੀਮ ਕੋਰਟ ਦੀ ਚੀਫ ਜਸਟਿਸ ਬਣਨ ਦੀ ਸੰਭਾਵਨਾ ਹੈ।