ਨਵੀਂ ਦਿੱਲੀ, 18 ਜੂਨ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ‘ਜ਼ਰੂਰਤ’ ਹੈ ਅਤੇ ਸੰਸਦ ਦੇ ਦੋਵਾਂ ਸਦਨਾਂ ਨੇ ਜਦੋਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਗੁਜ਼ਾਰਿਸ਼ ਕੀਤੀ ਤਾਂ ਕਿਸੇ ਵੀ ਸੰਸਦ ਮੈਂਬਰ ਨੇ ਨਵੀਂ ਸੰਸਦੀ ਇਮਾਰਤ ਦੀ ਉਸਾਰੀ ਦਾ ਵਿਰੋਧ ਨਹੀਂ ਕੀਤਾ। ਬਿਰਲਾ ਨੇ ਕਿਹਾ ਕਿ ਉਸਾਰੀ ਦਾ ਕੰਮ ਕਰੋਨਾ ਮਹਾਮਾਰੀ ਕਰਕੇ ਆਪਣੇ ਨਿਰਧਾਰਿਤ ਸ਼ਡਿਊਲ ਨਾਲੋਂ 16 ਦਿਨ ਪਿੱਛੇ ਚੱਲ ਰਿਹਾ ਹੈ ਤੇ ਉਸਾਰੀ ਅਕਤੂਬਰ 2022 ਤੱਕ ਮੁਕੰਮਲ ਹੋ ਜਾਵੇਗੀ। -ਪੀਟੀਆਈ