ਲਖਨਊ, 27 ਜੂਨ
ਬਸਪਾ ਮੁਖੀ ਮਾਇਅਵਤੀ ਨੇ ਲੋਕ ਸਭਾ ਹਲਕਾ ਆਜ਼ਮਗੜ੍ਹ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ 2024 ਦੀਆਂ ਲੋਕ ਸਭਾ ਵਿੱਚ ਇਸ ਪ੍ਰਦਰਸ਼ਨ ਨੂੰ ਅੱਗੇ ਵਧਾਉਣ ਅਤੇ ਮੁਸਲਮਾਨਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਆਖਿਆ ਹੈ।
ਮਾਇਅਵਤੀ ਨੇ ਅੱਜ ਟਵੀਟ ਕੀਤਾ, ‘‘ਬਸਪਾ ਦੇ ਸਾਰੇ ਵਰਕਰਾਂ, ਅਹੁਦੇਦਾਰਾਂ ਅਤੇ ਪਾਰਟੀ ਉਮੀਦਵਾਰ ਸ਼ਾਹ ਆਲਮ ਉਰਫ਼ ਗੁੱਡੂ ਜਮਾਲੀ ਨੇ ਆਜ਼ਮਗੜ੍ਹ ਲੋਕ ਸਭਾ ਜ਼ਿਮਨੀ ਚੋਣ ਜਿਸ ਸੰਘਰਸ਼ ਅਤੇ ਹੌਸਲੇ ਨਾਲ ਲੜੀ ਹੈ ਉਸ ਨੂੰ 2024 ਲੋਕ ਸਭਾ ਚੋਣਾਂ ਤੱਕ ਇਸੇ ਤਰ੍ਹਾਂ ਬਣਾਈ ਰੱਖਣ ਦੀ ਲੋੜ ਹੈ।’’ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਸਿਰਫ ਆਜ਼ਮਗੜ੍ਹ ਹੀ ਨਹੀਂ ਬਲਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਬਸਪਾ ਦੀ ਜ਼ਮੀਨੀ ਪੱਧਰ ’ਤੇ ਤਿਆਰੀ ਲਈ ਸੰਘਰਸ਼ ਅਤੇ ਕੋਸ਼ਿਸ਼ਾਂ ਦੀ ਜਾਰੀ ਰੱਖਣ ਦੀ ਲੋੜ ਹੈ। -ਪੀਟੀਆਈ